ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ
ਜਲੰਧਰ: ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿੱਚ ਸਬ ਇੰਸਪੈਕਟਰ ਸ. ਸੁਖਜਿੰਦਰ ਸਿੰਘ, ਮੀਨਾ ਕੁਮਾਰੀ ਪਵਾਰ ਐੱਸਐੱਚਓ ਵੁਮੈਨ ਸੈੱਲ ਅਤੇ ਕਾਂਸਟੇਬਲ ਜਸਵੀਰ ਸਿੰਘ ਨੇ 6ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਦੀ ਇਕੱਤਰਤਾ ਲਈ ਜਿਸ ਵਿਚ ਸ. ਸੁਖਜਿੰਦਰ ਸਿੰਘ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਦੋ ਪਹੀਆਂ ਵਾਹਨ ਨਾ ਚਲਾਉਣ। ਇਸ ਮੌਕੇ ਤੇ ਮੀਨਾ ਕੁਮਾਰੀ ਪਵਾਰ ਨੇ ਕਿਹਾ ਕਿ ਬੱਚੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਮਹੱਤਵ ਦੇਣ। ਇਸ ਤਰਾਂ ਉਹ ਜਿੰਦਗੀ ਵਿਚ ਬਹੁਤ ਕਾਮਯਾਬ ਹੋ ਸਕਦੇ ਹਨ। ਉਨ੍ਹਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਕਿਹਾ। ਬੱਚਿਆਂ ਨੂੰ ‘ਗੁੱਡ ਟੱਚ ਤੇ ਬੈਡ ਟੱਚ’ ਬਾਰੇ ਵੀ ਜਾਣਕਾਰੀ ਦਿੱਤੀ।
ਡਾਇਰੈਕਟਰ ਨਿਸ਼ਾ ਮੜੀਆਂ ,ਪ੍ਰਿੰਸੀਪਲ ਅਮਿਤਾਲ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਸਮੇਂ-ਸਮੇਂ ’ਤੇ ਸੁਚੇਤ ਕਰਦਾ ਰਹਿੰਦਾ ਹੈ ਕਿ ਮਾਤਾ ਪਿਤਾ ਆਪਣੇ ਅੰਡਰਏਜ ਬੱਚਿਆਂ ਨੂੰ ਕੋਈ ਵੀ ਵਾਹਨ ਸੜਕ ’ਤੇ ਚਲਾਉਣ ਲਈ ਨਾ ਦੇਣ।