ਪੰਜਾਬ

ਅਬੋਹਰ ਵਿਚ ਵੱਡੀ ਲਾਪਰਵਾਹੀ, ਸੀਵੇਰਜ ਦੇ ਮੈਨਹੋਲ ਵਿਚ ਡਿੱਗਿਆ ਮਾਸੂਮ, ਘਟਨਾ CCTV ਵਿਚ ਕੈਦ

ਅਬੋਹਰ: ਬੀਤੀ ਰਾਤ ਅਬੋਹਰ ਦੀ ਜੰਮੂ ਬਸਤੀ ‘ਚ ਖੇਡਦੇ ਹੋਏ 6 ਸਾਲ ਦਾ ਬੱਚਾ ਸੀਵਰੇਜ ਦੇ ਮੈਨਹੋਲ ‘ਚ ਡਿੱਗ ਗਿਆ। ਰਾਹਤ ਦੀ ਗੱਲ ਇਹ ਹੈ ਕਿ ਨਾਲ ਖੇਡਦੇ ਬੱਚਿਆਂ ਨੇ ਤੁਰੰਤ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਤਾਂ ਆਸਪਾਸ ਦੇ ਲੋਕਾਂ ਨੇ ਕਿਸੇ ਤਰ੍ਹਾਂ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਹ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਬੱਚੇ ਦੇ ਪ੍ਰਵਾਰਕ ਮੈਂਬਰਾਂ ਨੇ ਸੀਵਰੇਜ ਬੋਰਡ ਖ਼ਿਲਾਫ਼ ਰੋਸ ਪ੍ਰਗਟ ਕੀਤਾ।

ਜਦੋਂ ਇਹ ਹਾਦਸਾ ਵਾਪਰਿਆ ਤਾਂ ਜੰਮੂ ਬਸਤੀ ਦੀ ਰਹਿਣ ਵਾਲੀ ਗੌਰੀ (6) ਬੀਤੀ ਰਾਤ 8 ਵਜੇ ਗਲੀ ਵਿਚ ਖੇਡ ਰਹੀ ਸੀ। ਇਲਾਕਾ ਵਾਸੀਆਂ ਨੇ ਦਸਿਆ ਕਿ ਜਿਸ ਗੰਦਗੀ ਨਾਲ ਬੱਚਾ ਡਿੱਗਿਆ ਉਸ ਦੀ ਡੂੰਘਾਈ 8 ਫੁੱਟ ਦੇ ਕਰੀਬ ਹੈ ਅਤੇ ਸੀਵਰੇਜ ਬੋਰਡ ਵਲੋਂ ਲੰਬੇ ਸਮੇਂ ਤੋਂ ਇਸ ਦੀ ਸਫ਼ਾਈ ਨਹੀਂ ਕਰਵਾਈ ਗਈ। ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ।

ਨਿਗਮ ਦੇ ਜੇਈ ਸ਼ਵਿੰਦਰ ਸਿੰਘ ਨੇ ਦਸਿਆ ਕਿ ਇਸ ਸੀਵਰੇਜ ਦੇ ਮੈਨਹੋਲ ਦਾ ਢੱਕਣ ਕੁਝ ਸਮਾਂ ਪਹਿਲਾਂ ਚੋਰੀ ਹੋ ਗਿਆ ਸੀ। ਇਸ ਨੂੰ ਚਲਾਉਣ ਲਈ ਇਕ ਹੋਰ ਕਵਰ ਰੱਖਿਆ ਗਿਆ ਸੀ। ਜੇਈ ਸ਼ਵਿੰਦਰ ਸਿੰਘ ਨੇ ਦਸਿਆ- ਉਨ੍ਹਾਂ ਨੂੰ ਡੀਸੀ ਦਫ਼ਤਰ ਤੋਂ ਵੀਡੀਓ ਰਾਹੀਂ ਇਸ ਘਟਨਾ ਦੀ ਜਾਣਕਾਰੀ ਮਿਲੀ, ਜਿਸ ਨੂੰ ਦੇਖਦਿਆਂ ਸੀਵਰੇਜ ਬੋਰਡ ਦੀ ਟੀਮ ਭੇਜ ਕੇ ਪੱਕਾ ਢੱਕਣ ਲਗਾਉਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-