ਫੀਚਰਜ਼ਭਾਰਤ

ਲੇਹ ਲੱਦਾਖ ਦੀ ਪੈਂਗੌਂਗ ਝੀਲ ਪਹੁੰਚੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ, ਤਸਵੀਰਾਂ ਕੀਤੀਆਂ ਸਾਂਝੀਆਂ

ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਲੱਦਾਖ ਦੇ ਦੌਰੇ ‘ਤੇ ਹਨ। ਉਹ ਸ਼ਨੀਵਾਰ ਨੂੰ ਪੈਂਗੌਂਗ ਝੀਲ ਗਏ ਜਿਥੇ ਉਨ੍ਹਾਂ ਨੇ ਬਾਈਕ ਵੀ ਚਲਾਈ। ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ ‘ਚ ਰਾਹੁਲ ਗਾਂਧੀ ਬਾਈਕ ਦੀ ਸਵਾਰੀ ਕਰਦੇ ਨਜ਼ਰ ਆ ਰਹੇ ਹਨ, ਉਨ੍ਹਾਂ ਨੇ ਸਪੋਰਟਸ ਵੀਅਰ ਵੀ ਪਹਿਨੇ ਹੋਏ ਹਨ। ਉਨ੍ਹਾਂ ਤਸਵੀਰਾਂ ‘ਤੇ ਰਾਹੁਲ ਨੇ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਯਾਦ ਕੀਤਾ ਹੈ।

ਕਾਂਗਰਸੀ ਆਗੂ ਨੇ ਕਿਹਾ ਕਿ ਉਹ ਪੈਂਗੌਂਗ ਝੀਲ ਜਾ ਰਹੇ ਹਨ। ਮੇਰੇ ਪਿਤਾ ਜੀ ਕਹਿੰਦੇ ਸਨ ਕਿ ਇਹ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਥਾਵਾਂ ਵਿਚੋਂ ਇਕ ਹੈ। ਹੁਣ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਹੁਲ ਗਾਂਧੀ ਨੇ ਅਜਿਹਾ ਅੰਦਾਜ਼ ਦਿਖਾਇਆ ਹੈ, ਇਸ ਤੋਂ ਪਹਿਲਾਂ ਵੀ ਉਹ ਕਦੇ ਮੋਟਰਸਾਈਕਲ ਚਲਾ ਚੁੱਕੇ ਹਨ, ਕਦੇ ਟਰੱਕ ਚਲਾ ਚੁੱਕੇ ਹਨ ਅਤੇ ਕਦੇ ਖੇਤਾਂ ਵਿਚ ਟਰੈਕਟਰ ਚਲਾ ਚੁੱਕੇ ਹਨ। ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ‘ਚ ਇਹ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-