ਲੱਦਾਖ ‘ਚ ਬੀਤੇ ਦਿਨ ਟਰੱਕ ਖੱਡ ‘ਚ ਡਿੱਗਣ ਕਾਰਨ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਜਵਾਨ ਦੀ ਮੌਤ
ਫਤਿਹਗੜ੍ਹ ਸਾਹਿਬ – ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕਮਾਲੀ ਦੇ ਦੀ ਤਰਨਦੀਪ ਸਿੰਘ ਲੱਦਾਖ ‘ਚ ਮੌਤ ਹੋ ਗਈ। ਦਰਅਸਲ ਬੀਤੇ ਦਿਨ ਜਵਾਨਾਂ ਨਾਲ ਭਰਿਆ ਇਕ ਟਰੱਕ ਖਾਈ ਵਿਚ ਡਿੱਗ ਗਿਆ ਸੀ। ਜਿਸ ਵਿਚ ਤਰਨਦੀਪ ਸਿੰਘ ਵੀ ਸ਼ਾਮਲ ਸੀ। ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਹੀਦ ਤਰਨਦੀਪ ਸਿੰਘ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਆਪਣੇ ਸਾਥੀਆਂ ਦੇ ਕਿਸੇ ਖੇਡ ਟੂਰਨਾਮੈਂਟ ਵਿਚ ਜਾ ਰਿਹਾ ਸੀ ਕਿ ਉਹਨਾਂ ਦੀ ਗੱਡੀ ਖਾਈ ਵਿਚ ਡਿੱਗ ਗਈ। ਉਹਨਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਉਮਰ ਹਾਲੇ 23 ਸਾਲ ਹੀ ਸੀ। ਉਹ ਉਹਨਾਂ ਦਾ ਇਕਲੌਤਾ ਪੁੱਤ ਸੀ। ਉਨ੍ਹਾਂ ਨੇ ਦੱਸਿਆ ਕਿ ਬੇਟੇ ਦੇ ਨਾਲ ਤਿੰਨ-ਚਾਰ ਦਿਨ ਪਹਿਲਾਂ ਹੀ ਗੱਲ ਹੋਈ ਸੀ। ਉੱਥੇ ਹੀ ਉਹਨਾਂ ਨੇ ਕਿਹਾ ਕਿ ਤਰਨਦੀਪ ਸਿੰਘ ਨੇ ਦਸੰਬਰ ਮਹੀਨੇ ਦੇ ਵਿਚ ਛੁੱਟੀ ‘ਤੇ ਘਰ ਆਉਣਾ ਸੀ।