ਕੀ ਤੁਹਾਨੂੰ ਵੀ ਆਉਂਦੇ ਨੇ ਚੱਕਰ ਤੇ ਉਲਟੀਆਂ? ਜ਼ਰੂਰ ਅਜ਼ਮਾਓ ਇਹ ਘਰੇਲੂ ਨੁਸਖ਼ੇ
ਚੱਕਰ ਤੇ ਉਲਟੀਆਂ ਆਉਣੀਆਂ ਆਮ ਸਮੱਸਿਆਵਾਂ ਹਨ, ਜੋ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ। ਇਸ ਸਮੱਸਿਆ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਮਾਨਸਿਕ ਤਣਾਅ, ਥਕਾਵਟ, ਬੁਖਾਰ, ਸਿਰ ਦਰਦ, ਹਾਈ ਬਲੱਡ ਪ੍ਰੈਸ਼ਰ, ਅਨਿਯਮਿਤ ਖਾਣ-ਪੀਣ ਜਾਂ ਨੀਂਦ ਦੀ ਘਾਟ।
ਨਿੰਬੂ ਪਾਣੀ
ਨਿੰਬੂ ਪਾਣੀ ਤੁਹਾਡੇ ਸਰੀਰ ’ਚ ਠੰਡਕ ਲਿਆਉਂਦਾ ਹੈ, ਜੋ ਤੁਹਾਡੇ ਚੱਕਰ ਆਉਣੇ ਤੇ ਉਲਟੀਆਂ ਨੂੰ ਠੀਕ ਕਰਦਾ ਹੈ। ਇਕ ਗਲਾਸ ਨਿੰਬੂ ਪਾਣੀ ਪੀਣ ਨਾਲ ਤੁਹਾਨੂੰ ਤੁਰੰਤ ਰਾਹਤ ਮਿਲੇਗੀ।
ਜੀਰਾ
ਜੀਰਾ ਉਲਟੀ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ। ਤੁਸੀਂ ਇਕ ਚਮਚਾ ਜੀਰੇ ਨੂੰ ਥੋੜ੍ਹੇ ਜਿਹੇ ਪਾਣੀ ’ਚ ਭਿਓਂ ਕੇ ਖਾ ਸਕਦੇ ਹੋ।
ਸ਼ਹਿਦ
ਸ਼ਹਿਦ ’ਚ ਐਂਟੀ-ਆਕਸੀਡੈਂਟ ਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਤੁਹਾਡੇ ਸਰੀਰ ਨੂੰ ਸਿਹਤਮੰਦ ਬਣਾਉਣ ’ਚ ਮਦਦ ਕਰਦੇ ਹਨ। ਤੁਸੀਂ ਇਕ ਚਮਚਾ ਸ਼ਹਿਦ ’ਚ ਕੁਝ ਗੁੜ ਮਿਲਾ ਕੇ ਖਾ ਸਕਦੇ ਹੋ, ਜਿਸ ਨਾਲ ਤੁਹਾਨੂੰ ਤੁਰੰਤ ਆਰਾਮ ਮਿਲੇਗਾ।
ਤੁਲਸੀ
ਤੁਲਸੀ ’ਚ ਐਂਟੀ-ਬੈਕਟੀਰੀਅਲ ਤੇ ਐਂਟੀ-ਫੰਗਲ ਗੁਣ ਹੁੰਦੇ ਹਨ, ਜੋ ਤੁਹਾਡੇ ਸਰੀਰ ’ਚ ਕੀਟਾਣੂਆਂ ਨੂੰ ਮਾਰਨ ’ਚ ਮਦਦ ਕਰਦੇ ਹਨ। ਤੁਲਸੀ ਦੀਆਂ ਕੁਝ ਪੱਤੀਆਂ ਨੂੰ ਇਕ ਗਲਾਸ ਪਾਣੀ ’ਚ ਉਬਾਲ ਕੇ ਠੰਡਾ ਹੋਣ ’ਤੇ ਪੀ ਸਕਦੇ ਹੋ।
ਅਦਰਕ
ਅਦਰਕ ’ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜੋ ਤੁਹਾਡੇ ਸਰੀਰ ਨੂੰ ਸਿਹਤਮੰਦ ਬਣਾਉਣ ’ਚ ਮਦਦ ਕਰਦੇ ਹਨ। ਤੁਸੀਂ ਇਕ ਚਮਚਾ ਅਦਰਕ ’ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਖਾ ਸਕਦੇ ਹੋ, ਜੋ ਚੱਕਰ ਆਉਣ ਦੀ ਸਮੱਸਿਆ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ।
ਅਨਾਰ ਦਾ ਜੂਸ
ਅਨਾਰ ਦਾ ਜੂਸ ਚੱਕਰ ਆਉਣ ਲਈ ਇਕ ਪ੍ਰਭਾਵਸ਼ਾਲੀ ਘਰੇਲੂ ਨੁਸਖ਼ਾ ਹੈ। ਤੁਸੀਂ ਇਸ ਨੂੰ ਨਿਯਮਿਤ ਤੌਰ ’ਤੇ ਲੈ ਸਕਦੇ ਹੋ।
ਨਾਰੀਅਲ ਪਾਣੀ
ਨਾਰੀਅਲ ਪਾਣੀ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਹੈ ਤੇ ਚੱਕਰ ਆਉਣ ਤੋਂ ਰੋਕਦਾ ਹੈ। ਲਗਾਤਾਰ ਨਾਰੀਅਲ ਪਾਣੀ ਪੀਣ ਨਾਲ ਚੱਕਰ ਆਉਣ ਤੋਂ ਬਚਾਅ ਰਹਿੰਦਾ ਹੈ।