ਦੇਸ਼-ਵਿਦੇਸ਼ਫੀਚਰਜ਼

ਡੌਂਕੀ ਲਾ ਕੇ ਅਮਰੀਕਾ ਗਏ ਨੌਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ

ਨਿਊਯਾਰਕ: ਡੌਂਕੀ ਲਾ ਕੇ ਅਮਰੀਕਾ ਗਏ ਨੌਜਵਾਨ ਨਾਲ ਵਾਪਰਿਆ ਵੱਡਾ ਭਾਣਾ ਵਾਪਰ ਗਿਆ। ਅਲਾਬਾਮਾ ਸੂਬੇ ਦੇ ਸ਼ਹਿਰ ਸਿਲਾਕਾਉਗਾ ਵਿਚ ਬੀਤੇ ਦਿਨ ਇਕ ਭਾਰਤੀ ਮੂਲ ਦੇ ਸਟੋਰ ਕਲਰਕ ਨੇ ਬੰਦੂਕ ਸੰਭਾਲਦੇ ਸਮੇਂ ਗਲਤੀ ਨਾਲ ਖ਼ੁਦ ਨੂੰ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਖਰੀਦਦਾਰੀ ਕਰਨ ਲਈ ਸਟੋਰ  ‘ਤੇ ਆਏ ਵਿਅਕਤੀ ਨੇ ਕਾਊਂਟਰ ਦੇ ਪਿਛੇ ਭਾਰਤੀ ਮੂਲ ਦੇ 21 ਸਾਲਾ ਨੌਜਵਾਨ ਦੀ ਲਾਸ਼ ਪਈ ਵੇਖੀ। ਮ੍ਰਿਤਕ ਦੀ ਪਹਿਚਾਣ  ਪੰਕਜ ਰਾਣਾ ਵਜੋਂ  ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ  ਮੌਕੇ ਤੇ ਪਹੁੰਚ ਗਈ ਪੁਲਿਸ ਨੇ ਪੰਕਜ ਦੀ ਲਾਸ਼ ਕੋਲੋਂ ਇਕ ਹੈਂਡ ਗਨ ਵੀ ਪਈ ਮਿਲੀ।

ਪੁਲਿਸ ਨੇ  ਪੰਕਜ ਰਾਣਾ ਦਾ ਮੌਤ ਦੀ ਜਾਂਚ ਸ਼ੁਰੂ ਕਰ ਦਿਤੀ ਹੈ।  ਮਾਰੇ ਗਿਆ ਨੌਜਵਾਨ ਹਰਿਆਣਾ ਦੇ  ਕਰਨਾਲ ਦੇ ਪਿੰਡ ਰਾਹੜਾ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ 6 ਮਹੀਨੇ ਪਹਿਲਾਂ ਹੀ 40 ਲੱਖ ਰੁਪਿਆ  ਜੇ ਕੇ ਡੌਂਕੀ ਲੈ ਕੇ  ਜੰਗਲਾਂ ਰਾਹੀਂ ਅਮਰੀਕਾ ਗਿਆ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-