ਸਚਿਨ ਤੇਂਦੁਲਕਰ ਨੂੰ ਚੋਣ ਕਮਿਸ਼ਨ ਦਾ ‘ਨੈਸ਼ਨਲ ਆਈਕੋਨ’ ਨਿਯੁਕਤ ਕੀਤਾ ਗਿਆ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਵੋਟਰਾਂ ਪ੍ਰਤੀ ਸ਼ਹਿਰੀ ਅਤੇ ਨੌਜੁਆਨ ਵੋਟਰਾਂ ਦੀ ਉਦਾਸੀਨਤਾ ਵਿਚਕਾਰ ਅਪਣੇ ਜ਼ਮਾਨੇ ਦੇ ਮਸ਼ਹੂਰ ਖਿਡਾਰੀ ਰਹੇ ਸਚਿਨ ਤੇਂਦੁਲਕਰ ਨੂੰ ਚੋਣਾਂ ’ਚ ਵੋਟਰਾਂ ਦੀ ਵੱਧ ਭਾਗੀਦਾਰੀ ਯਕੀਨੀ ਕਰਨ ਲਈ ਬੁਧਵਾਰ ਨੂੰ ਕਮਿਸ਼ਨ ਦਾ ‘ਨੈਸ਼ਨਲ ਆਈਕੋਨ’ ਨਿਯੁਕਤ ਕੀਤਾ।
ਤੇਂਦੁਲਕਰ ਨੂੰ ‘ਨੈਸ਼ਨਲ ਆਈਕਨ’ ਅਜਿਹੇ ਸਮੇਂ ਬਣਾਇਆ ਗਿਆ ਹੈ ਜਦੋਂ ਕਮਿਸ਼ਨ ਅਕਤੂਬਰ-ਨਵੰਬਰ ’ਚ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਅਤੇ 2024 ’ਚ ਲੋਕ ਸਭਾ ਚੋਣਾਂ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ।
ਇਸ ਮੌਕੇ ’ਤੇ ਤੇਂਦੁਲਕਰ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਇਹ ਸਾਡੀ ਮੁੱਖ ਜ਼ਿੰਮੇਵਾਰੀ ਹੈ ਕਿ ਅਸੀਂ ਅਪਣੀ ਵੋਟ ਦਾ ਪ੍ਰਯੋਗ ਕਰੀਏ।
ਇਸ ਮਸ਼ਹੂਰ ਖਿਡਾਰੀ ਨੇ ਪ੍ਰੋਗਰਾਮ ’ਚ ਮੌਜੂਦ ਲੋਕਾਂ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਕਿਹਾ ਸੀ ਕਿ ਅਪਣੀ ਦੂਜੀ ਪਾਰੀ ’ਚ ਉਹ ਭਾਰਤ ਲਈ ਬੱਲੇਬਾਜ਼ੀ ਕਰਨਾ ਜਾਰੀ ਰਖਣਗੇ।
ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਨੇ ਕਿਹਾ ਕਿ ਵੋਟਿੰਗ ਲਈ ਵੋਟਰਾਂ ਨੂੰ ਬਾਹਰ ਕੱਢਣ ਅਤੇ ਅਪਣੇ ਵੋਟਿੰਗ ਅਧਿਕਾਰ ਦਾ ਪ੍ਰਯੋਗ ਕਰਨ ਲਈ ਉਤਸ਼ਾਹਿਤ ਕਰਨ ਲਈ ਚੋਣ ਕਮਿਸ਼ਨ ਜਿਸ ‘ਪਿੱਚ’ ’ਤੇ ਖੇਡਦਾ ਹੈ, ਉਹ ‘ਮੁਸ਼ਕਲ’ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਤੇਂਦੁਲਕਰ ਇਸ ਪਿੱਚ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਨੇ।