ਫੀਚਰਜ਼ਫ਼ੁਟਕਲ

ਜ਼ਿਲ੍ਹਾ ਤਰਨਤਾਰਨ ਪੁਲਿਸ ਵਲੋਂ 3 ਕਿੱਲੋ 290 ਗ੍ਰਾਮ ਹੈਰੋਇਨ, ਸਮੇਤ ਤਿੰਨ ਦੋਸ਼ੀ ਗ੍ਰਿਫਤਾਰ

ਤਰਨਤਾਰਨ : ਤਰਨਤਾਰਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵਲੋਂ 3 ਕਿਲੋ 290 ਗ੍ਰਾਮ ਹੈਰੋਇਨ, ਡਰੋਨ, ਪਿਸਤੌਲ ਅਤੇ ਡਰੱਗ ਮਨੀ ਬਰਾਮਦ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

 ਸਰਹੱਦੀ ਥਾਣਾ ਸਰਾਂਏ ਅਮਾਨਤ ਖ਼ਾਂ ਦੀ ਪੁਲਿਸ ਨੇ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੂੰ ਦੋ ਕਿਲੋ ਹੈਰੋਇਨ, ਡਰੋਨ ਤੇ ਬੈਟਰੀ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਨਰਿੰਦਰ ਸਿੰਘ ਢੋਟੀ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਗਹਿਰੀ ਪੁਲ ’ਤੇ ਨਾਕਾ ਲਗਾਇਆ ਹੋਇਆ ਸੀ।

ਨਾਕੇ ਦੌਰਾਨ ਹੀਰੋ ਹਾਂਡਾ ਮੋਟਰਸਾਈਕਲ (ਪੀ ਬੀ 02-8352) ’ਤੇ ਸਵਾਰ ਹੋ ਕੇ ਆ ਰਹੇ ਵਿਅਕਤੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਦੋ ਕਿਲੋ ਹੈਰੋਇਨ ਤੇ ਡਰੋਨ (ਸਮੇਤ ਬੈਟਰੀ) ਬਰਾਮਦ ਹੋਇਆ। ਫੜੇ ਗਏ ਵਿਅਕਤੀ ਦੀ ਪਛਾਣ ਜੁਗਰਾਜ ਸਿੰਘ ਜੱਗਾ ਪੁੱਤਰ ਭਾਗ ਸਿੰਘ ਵਾਸੀ ਭਾਗਪੁਰ ਉਤਾਰ (ਲੋਪੋਕੇ) ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਉਕਤ ਵਿਅਕਤੀ ਖ਼ਿਲਾਫ਼ ਥਾਣਾ ਸਰਾਂਏ ਅਮਾਨਤ ਖਾਂ ਵਿਖੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਥੋੜੇ ਸਮੇਂ ਬਾਅਦ ਇਕ ਵਰਨਾ ਗੱਡੀ ਆਉਂਦੀ ਦਿਖਾਈ ਦਿਤੀ। ਜਿਸਨੂੰ ਪੁਲਿਸ ਪਾਰਟੀ ਵਲੋਂ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਨੂੰ ਦੇਖ ਕੇ ਗੱਡੀ ਸਵਾਰ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਪੁਲਿਸ ਨੇ ਗੱਡੀ ਨੂੰ ਰੋਕ ਲਿਆ। ਗੱਡੀ ਵਾਪਸ ਮੋੜ ਕੇ ਭੱਜਣ ਲੱਗੇ। ਗੱਡੀ ਨੂੰ ਕਾਬੂ ਕੀਤਾ ਗਿਆ। ਜਿਸ ਵਿਚ ਦੋ ਨੌਜਵਾਨ ਸਵਾਰ ਸਨ।

ਜਿਨ੍ਹਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਅਤੇ ਅਕਾਸ਼ਦੀਪ ਸਿੰਘ  ਵਜੋਂ ਹੋਈ ਹੈ ਮੁਲਜ਼ਮਾਂ ਦੀ ਗੱਡੀ ਵਿਚੋਂ 01 ਕਿਲੋ 290 ਗ੍ਰਾਮ ਹੈਰੋਇਨ ਅਤੇ 01 ਪਿਸਟਲ 32 ਬੋਰ ਸਮੇਤ 2 ਮੈਗਜੀਨ ਅਤੇ 08 ਜਿੰਦਾ ਰੌਂਦ ਅਤੇ 30 ਲੱਖ ਰੁਪਏ ਡਰੱਗ ਮਨੀ ਬ੍ਰਾਮਦ ਹੋਈ।  ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-