ਫ਼ੁਟਕਲ

ਲੁਧਿਆਣਾ ਵਿਚ ਪਤੀ ਤੋਂ ਦੁਖੀ ਮਹਿਲਾ ਨੇ ਤੇਜ਼ਾਬ ਪੀ ਕੇ ਕੀਤੀ ਖ਼ੁਦਕੁਸ਼ੀ

ਲੁਧਿਆਣਾ: ਲੁਧਿਆਣਾ ‘ਚ ਪਤੀ ਤੋਂ ਤੰਗ ਆ ਕੇ ਤਿੰਨ ਬੱਚਿਆਂ ਦੀ ਮਾਂ ਨੇ ਤੇਜ਼ਾਬ ਪੀ ਲਿਆ। ਜਿਸ ਵਿਚ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਅਨਾਮਿਕਾ ਗਿੱਲ ਉਰਫ ਜੋਤੀ (29) ਵਾਸੀ ਰੇਲਵੇ ਕਲੋਨੀ ਵਜੋਂ ਹੋਈ ਹੈ। ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਦੇ ਨਾਲ ਹੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।

ਥਾਣਾ-5 ਦੀ ਐਸਐਚਓ ਅਵਨੀਤ ਕੌਰ ਨੇ ਦਸਿਆ ਕਿ ਜੋਤੀ ਦਾ ਵਿਆਹ ਸਾਲ 2013 ਵਿਚ ਨਗਰ ਨਿਗਮ ਵਿਚ ਕੰਮ ਕਰਦੇ ਅਮਿਤ ਕੁਮਾਰ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਅਮਿਤ ਕੁਮਾਰ ਉਸ ਨੂੰ ਛੋਟੀਆਂ-ਛੋਟੀਆਂ ਗੱਲਾਂ ਲਈ ਪ੍ਰੇਸ਼ਾਨ ਕਰਨ ਲੱਗਾ। ਵਿਆਹ ਤੋਂ ਬਾਅਦ ਉਸ ਦੀਆਂ 3 ਬੇਟੀਆਂ ਹੋਈਆਂ। ਲੜਕੀਆਂ ਦੇ ਜਨਮ ਤੋਂ ਬਾਅਦ ਵੀ ਦੋਸ਼ੀ ਅਨਾਮਿਕਾ ਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ।

ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਦੋਸ਼ੀ ਨੇ ਲੜਕੀ ‘ਤੇ ਕਾਫੀ ਤਸ਼ੱਦਦ ਕੀਤਾ। ਜਿਸ ਕਾਰਨ ਉਸ ਨੇ ਤੇਜ਼ਾਬ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲੁਸ ਮੁਲਜ਼ਮ ਨੂੰ ਬੁੱਧਵਾਰ ਦੁਪਹਿਰ ਅਦਾਲਤ ਵਿਚ ਪੇਸ਼ ਕਰੇਗੀ। ਉਰਮਿਲਾ ਨੇ ਦੱਸਿਆ ਕਿ ਜਵਾਈ ਨੇ ਸੋਮਵਾਰ ਨੂੰ ਵੀ ਬੇਟੀ ਦੀ ਕੁੱਟਮਾਰ ਕੀਤੀ ਸੀ। ਇਸ ਬਾਰੇ ਧੀ ਨੇ ਉਸ ਨੂੰ ਸੂਚਿਤ ਕੀਤਾ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-