ਪਾਕਿ ‘ਚ ਦਲਿਤ ਤੀਵੀਂ ਦੇ ਕਤਲ ਦਾ ਮਾਮਲਾ 7 ਦਿਨਾਂ ’ਚ ਹੱਲ ਕਰਨ ਦੇ ਆਦੇਸ਼

ਗੁਰਦਾਸਪੁਰ:  ਬੀਤੇ ਦਿਨੀਂ ਸਿੰਧ ਸੂਬੇ ਦੇ ਸੰਘਰ ਜ਼ਿਲ੍ਹੇ ’ਚ ਇਕ ਦਲਿਤ ਬੀਬੀ ਸਰਸਵਤੀ ਭੀਲ ਦੀ ਦਰਦਨਾਕ ਢੰਗ ਨਾਲ ਹੱਤਿਆ ਕੀਤੀ ਗਈ ਸੀ। ਜਿਸ ਦੇ ਸਬੰਧੀ ਪੁਲਸ ਨੇ ਕੇਸ ਦਰਜ਼ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਜ਼ਿਲ੍ਹਾ ਪੁਲਸ ਮੁਖੀ ਬਸੀਰ ਅਹਿਮਦ ਬਹੋਰੀ ਦੀ ਅਗਵਾਈ ਵਿਚ ਤਿੰਨ ਮੈਂਬਰਾਂ ’ਤੇ ਆਧਾਰਿਤ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਟੀਮ ਨੂੰ ਸੱਤ ਦਿਨ ’ਚ ਕੇਸ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਸੱਤ ਦਿਨ ਵਿਚ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦਿੱਤਾ।

ਸੂਤਰਾਂ ਅਨੁਸਾਰ ਸ਼ਹੀਦ ਬੇਨਜੀਰਾਬਾਦ ਦੇ ਡਿਪਟੀ ਇੰਸਪੈਕਟਰ ਜਨਰਲ ਮੁਹੰਮਦ ਯੂਨਸ ਚੰਦੋਹ ਨੇ ਕਿਹਾ ਕਿ 40 ਸਾਲਾਂ ਦਲਿਤ ਸਰਸਵਤੀ ਭੀਲ ਦੀ ਜਿਸ ਤਰ੍ਹਾਂ ਨਾਲ ਹੱਤਿਆ ਕੀਤੀ ਗਈ ਹੈ, ਇਹ ਹੱਤਿਆ ਸਾਧਾਰਨ ਦੋਸ਼ੀ ਨਹੀਂ ਕਰ ਸਕਦਾ। ਇਸ ਦੇ ਪਿੱਛੇ ਜਾਂ ਤਾਂ ਡੂੰਘੀ ਸਾਜਿਸ਼ ਹੈ ਜਾਂ ਕਿਸੇ ਮਾਨਸਿਕ ਰੋਗੀ ਨੇ ਇਹ ਕੰਮ ਕੀਤਾ ਹੈ।

ਉਨਾਂ ਨੇ ਦੱਸਿਆ ਕਿ ਮ੍ਰਿਤਕਾ ਪੰਜ ਬੱਚਿਆਂ ਦੀ ਮਾਂ ਅਤੇ ਵਿਧਵਾ ਔਰਤ ਸੀ ਅਤੇ ਗਰੀਬ ਪਰਿਵਾਰ ਨਾਲ ਸਬੰਧਿਤ ਸੀ। ਇਸ ਕੇਸ ਨੂੰ ਹੱਲ ਕਰਨ ਦੇ ਲਈ ਟ੍ਰੈਕਰ ਕੁੱਤਿਆ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਮਹਿਲਾ ਡਿਪਟੀ ਨਾਮ ਦੇ ਪਿੰਡ ਵਿਚ ਰਹਿੰਦੀ ਸੀ ਅਤੇ ਉਸ ਦੇ ਪਰਿਵਾਰ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ। ਮ੍ਰਿਤਕਾ ਦੇ ਮੁੰਡੇ ਚਾਂਦ ਦੇ ਬਿਆਨ ’ਤੇ ਕੇਸ ਦਰਜ ਕੀਤਾ ਗਿਆ ਹੈ।

ਹੁਣ ਤੱਕ ਪੁਲਸ 30 ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕਰ ਚੁੱਕੀ ਹੈ। ਜਾਂਚ ਦੇ ਲਈ ਕੁਝ ਲੋਕਾਂ ਦੇ ਡੀ.ਐੱਨ.ਏ ਨਮੂਨੇ ਵੀ ਲਏ ਗਏ ਹਨ।

Leave a Reply

error: Content is protected !!