ਪੰਜਾਬਫੀਚਰਜ਼

SGPC ਵੱਲੋਂ ਯੂਟਿਊਬ ਚੈਨਲ ਤੋਂ ਕੀਰਤਨ ਦੀ ਵੀਡੀਓ ਕਿਸੇ ਵੀ ਨਿੱਜੀ ਚੈਨਲ ‘ਤੇ ਸਾਂਝੀ ਨਾ ਕਰਨ ਦੇ ਆਦੇਸ਼

ਅੰਮ੍ਰਿਤਸਰ –  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਰਾਗੀ ਸਿੰਘਾਂ ਨੂੰ ਨਵਾਂ ਫਰਮਾਨ ਸੁਣਾਇਆ ਹੈ। ਐੱਸਜੀਪੀਸੀ ਨੇ ਇਕ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਐੱਸਜੀਪੀਸੀ ਦੇ ਯੂਟਿਊਬ ਪੇਜ਼ ਤੋਂ ਕੋਈ ਵੀ ਰਾਗੀ ਸਿੰਘ ਅਪਣੀ ਡਿਊਟੀ ਦੇ ਸਮੇਂ ਦੀ ਵੀਡੀਓ ਅਪਣੇ ਨਿੱਜੀ ਚੈਨਲ ‘ਤੇ ਅਪਲੋਡ ਨਾ ਕਰੇ। ਐੱਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਕੋਈ ਵੀ ਕੀਰਤਨ ਦੀ ਵੀਡੀਓ ਨੂੰ ਰਿਕਾਰਡ ਜਾਂ ਉਸ ਦੀ ਸਕਰੀਨ ਰਿਕਾਰਡ ਨਾ ਕਰੇ।

ਉਹਨਾਂ ਨੇ ਕਿਹਾ ਕਿ ਲਿੰਕ ਅਪਣੇ ਨਿੱਜੀ ਪੇਜ਼ ਜਾਂ ਚੈਨਲ ‘ਤੇ ਪਾਉਣਾ ਗੁਰਬਾਣੀ ਪ੍ਰਸਾਰਨ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਨਿਯਮਾਂ ਦੀ ਉਲੰਘਣਾ ਹੋਵੇਗੀ ਅਤੇ ਇਹ ਕਾਪੀ ਰਾਈਟ ਹੋਵੇਗਾ। ਐੱਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਇਹ ਪੱਤਰ ਸਮੁੱਚੇ ਰਾਗੀ ਸਿੰਘਾਂ ਤੱਕ ਪਹੁੰਚਾ ਦਿੱਤਾ ਜਾਵੇ ਤੇ ਜੇਕਰ ਕਿਸੇ ਨੇ ਵੀ ਅੱਗੇ ਤੋਂ ਅਜਿਹਾ ਕੀਤਾ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਹੋਵੇਗੀ।

 

ਇਸ ਖ਼ਬਰ ਬਾਰੇ ਕੁਮੈਂਟ ਕਰੋ-