ਦੇਸ਼-ਵਿਦੇਸ਼ਫੀਚਰਜ਼

ਅਮਰੀਕਾ ਤੋਂ ਦੁਖਦਾਈ ਖਬਰ, ਪੰਜਾਬਣ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਵਾਸ਼ਿੰਗਟਨ :  ਅਮਰੀਕਾ ਤੋਂ ਦੁਖ਼ਦਾਈ ਖਬਰ ਸਾਹਮਣੇ ਆਈ ਹੈ। ਇਥੇ ਇਕ ਪੰਜਾਬਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਦੀ ਪਹਿਚਾਣ ਨਵਸਰਨ ਕੌਰ (34 ਸਾਲਾ) ਵਜੋਂ ਹੋਈ ਹੈ।

ਪੁਲਿਸ ਮੁਤਾਬਕ ਅਧਿਕਾਰੀਆਂ ਨੇ ਸ਼ੱਕੀ ਸ਼ੂਟਰ 29 ਸਾਲਾ ਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਗੋਲੀਬਾਰੀ ‘ਚ ਵਰਤਿਆ ਗਿਆ ਹਥਿਆਰ ਬਰਾਮਦ ਹੋਇਆ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਦੋਵੇਂ ਇਕ ਦੂਜੇ ਨਾਲ ਡੇਟਿੰਗ ਰਿਲੇਸ਼ਨਸ਼ਿਪ ਵਿਚ ਸਨ।  ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-