ਪੰਜਾਬਫੀਚਰਜ਼

NIA ਵੱਲੋਂ ਤਰਨਤਾਰਨ ‘ਚ ਲਖਬੀਰ ਸਿੰਘ ਲੰਡਾ ਦੀ 4 ਏਕੜ ਜ਼ਮੀਨ ਜ਼ਬਤ

ਤਰਨਤਾਰਨ – NIA ਲਗਾਤਾਰ ਗੈਂਗਸਟਰਾਂ ਤੇ ਗਰਮਖਿਆਲੀਆਂ ‘ਤੇ ਸ਼ਿਕੰਜ਼ਾ ਕੱਸਦੀ ਨਜ਼ਰ ਆ ਰਹੀ ਹੈ। ਤਾਜ਼ਾ ਮਾਮਲੇ ਵਿਚ ਐਨਆਈਏ ਨੇ ਪਾਕਿਸਤਾਨ ‘ਚ ਬੈਠੇ ਗਰਮਖਿਆਲੀ ਲਖਬੀਰ ਸਿੰਘ ਲੰਡਾ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਐਨਆਈਏ ਨੇ ਲੰਡਾ ਦੀ ਤਰਨਤਾਰਨ ਵਿਚ ਸਥਿਤ ਜ਼ਮੀਨ ਨੂੰ ਸੀਜ਼ ਕਰ ਦਿੱਤਾ ਹੈ।
ਲੰਡਾ ਦੀ ਤਰਨਤਾਰਨ ਦੇ ਪਿੰਡ ਕਿੜੀਆਂ ਵਿੱਚ ਤਕਰੀਬਨ 4 ਏਕੜ ਜ਼ਮੀਨ ਹੈ।

ਲੰਡਾ ਦੀ ਲਗਾਤਾਰ ਭਾਰਤ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹੋਣ ਦੇ ਚੱਲਦੇ ਐਨਆਈਏ ਨੇ ਹੁਣ ਉਸ ਖਿਲਾਫ਼ ਵੱਡਾ ਕਦਮ ਚੁੱਕਦਿਆਂ ਉਸ ਦੀ ਜ਼ਮੀਨ ਨੂੰ ਸੀਜ਼ ਕਰ ਦਿੱਤਾ ਹੈ। ਲੰਡਾ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਸਮਰਥਨ ਹਾਸਲ ਹੈ। ਉਹ ਭਾਰਤ ਖਿਲਾਫ ਸਾਜਿਸ਼ਾਂ ਘੜਣ ਦਾ ਕੰਮ ਕਰਦਾ ਹੈ।

ਐਨਆਈਏ ਲਗਾਤਾਰ ਵਿਦੇਸ਼ਾਂ ਵਿਚ ਬੈਠੇ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਅੱਤਵਾਦੀਆਂ-ਗੈਂਗਸਟਰਾਂ ਖਿਲਾਫ਼ ਐਕਸ਼ਨ ਲੈ ਰਹੀ ਹੈ। ਇਨ੍ਹਾਂ ਵਿਚ ਲਖਬੀਰ ਸਿੰਘ ਲੰਡਾ ਦਾ ਨਾਂ ਵੀ ਮੁੱਖ ਰੂਪ ਵਿੱਚ ਸ਼ਾਮਲ ਹੈ। ਲੰਡਾ ਮੁਹਾਲੀ ਵਿਚ ਪੰਜਾਬ ਪੁਲਿਸ ਦੇ ਖੁਫੀਆ ਹੈੱਡਕੁਆਟਰ ਤੇ ਆਰਪੀਜੀ ਹਮਲੇ ਦਾ ਮਾਸਟਰ ਮਾਈਂਡ ਹੈ। ਇਸ ਦੇ ਨਾਲ ਉਹ ਭਾਰਤ ਵਿਚ ਹੋਰ ਵੀ ਕਈ ਅਪਰਾਧਕ ਮਾਮਲਿਆਂ ਵਿਚ ਵਾਂਟੇਂਡ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-