ਯਮੁਨਾਨਗਰ: ਧੁੰਦ ਕਾਰਨ ਸਕੂਲ ਬੱਸ ਦੀ ਟਰੱਕ ਨਾਲ ਟੱਕਰ ’ਚ 22 ਬੱਚੇ ਜ਼ਖ਼ਮੀ

ਯਮੁਨਾਨਗਰ: ਜਾਨਕੀ ਜੀ ਗਲੋਬਲ ਪਬਲਿਕ ਸਕੂਲ ਮਰਵਾ ਕਲਾਂ ਦੀ ਸਕੂਲੀ ਬੱਸ ਯਮੁਨਾਨਗਰ ਜ਼ਿਲ੍ਹੇ ਦੇ ਸਢੌਰਾ ਦੇ ਕਾਲਾ ਅੰਬ ਰੋਡ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਧੁੰਦ ਕਾਰਨ ਸਕੂਲ ਬੱਸ ਦੀ ਈਦਗਾਹ ਦੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਵਿੱਚ 22 ਸਕੂਲੀ ਬੱਚੇ ਅਤੇ ਮਹਿਲਾ ਕੇਅਰਟੇਕਰ ਜ਼ਖ਼ਮੀ ਹੋ ਗਏ। ਜ਼ਖਮੀ ਬੱਚਿਆਂ ਨੂੰ ਸੀਐੱਚਸੀ ਭਰਤੀ ਕਰਵਾ ਦਿੱਤਾ ਹੈ। ਕਿਸੇ ਬੱਚੇ ਨੂੰ ਗੰਭੀਰ ਸੱਟ ਨਾ ਲੱਗਣ ਦਾ ਦਾਅਵਾ ਕੀਤਾ ਗਿਆ ਹੈ।

Leave a Reply