ਨਿਊਜ਼ੀਲੈਂਡ ਸਮੇਤ ਕਈ ਟਾਪੂਆਂ ‘ਤੇ ਨਵੇਂ ਸਾਲ ਨੇ ਦਿੱਤੀ ਦਸਤਕ, ਦੁਨੀਆ ਭਰ ‘ਚ ਜਸ਼ਨ ਦੀਆਂ ਤਿਆਰੀਆਂ
ਭਾਰਤ ਸਮੇਤ ਪੂਰੀ ਦੁਨੀਆ ਵਿੱਚ ਨਵੇਂ ਸਾਲ ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਕੁਝ ਥਾਵਾਂ ‘ਤੇ ਨਵੇਂ ਸਾਲ ਨੇ ਦਸਤਕ ਦੇ ਵੀ ਦਿੱਤੀ ਹੈ। ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਓਸ਼ੇਨੀਆ ਦੁਨੀਆ ਦਾ ਪਹਿਲਾ ਸਥਾਨ ਹੈ। ਕਿਰਤੀਮਾਤੀ ਅਤੇ ਨਿਊਜ਼ੀਲੈਂਡ ਵਿੱਚ ਵੀ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ। ਟੋਂਗਾ, ਕਿਰੀਬਾਤੀ ਅਤੇ ਸਮੋਆ ਵਰਗੇ ਛੋਟੇ ਪ੍ਰਸ਼ਾਂਤ ਟਾਪੂ ਦੇਸ਼ ਨਵੇਂ ਸਾਲ ਨੂੰ ਪਹਿਲਾਂ ਮਨਾਉਂਦੇ ਹਨ। ਭਾਰਤ ਦੇ ਸਾਰੇ ਸ਼ਹਿਰਾਂ ਵਿੱਚ ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।