ਸਾਬਕਾ ਪੋਪ ਬੈਨੇਡਿਕਟ ਦਾ 95 ਸਾਲ ਦੀ ਉਮਰ ‘ਚ ਦੇਹਾਂਤ

ਵੈਟੀਕਨ: ਵੈਟੀਕਨ ਸਿਟੀ ਵਿਚ ਸਾਬਕਾ ਕੈਥੋਲਿਕ ਪੋਪ ਬੇਨੇਡਿਕਟ ਦੀ ਮੌਤ ਹੋ ਗਈ ਹੈ। ਪੋਪ 95 ਸਾਲ ਦੇ ਸਨ ਅਤੇ ਕਈ ਦਿਨਾਂ ਤੋਂ ਬੀਮਾਰ ਸਨ। ਵੈਟੀਕਨ ਦੇ ਬੁਲਾਰੇ ਮੈਟਿਓ ਬਰੂਨੀ ਨੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਬਕਾ ਪੋਪ ਬੇਨੇਡਿਕਟ 16ਵੇਂ ਦੀ ਸਵੇਰੇ 9.34 ਵਜੇ ਵੈਟੀਕਨ ਦੇ ਮੈਟਰ ਏਕਲੇਸੀਆ ਮੱਠ ‘ਚ ਮੌਤ ਹੋ ਗਈ।

ਪਹਿਲਾ ਪੋਪ ਜਿਸ ਨੇ ਦੇ ਦਿੱਤਾ ਅਸਤੀਫਾ

ਪੋਪ ਐਮਰੀਟਸ ਬੇਨੇਡਿਕਟ ਵੈਟੀਕਨ ਵਿੱਚ 16ਵੇਂ ਪੋਪ ਰਹੇ ਹਨ ਅਤੇ ਇੱਕ ਜਰਮਨ ਧਰਮ ਸ਼ਾਸਤਰੀ ਵੀ ਰਹੇ ਹਨ। ਪੋਪ ਬੇਨੇਡਿਕਟ ਅਸਤੀਫਾ ਦੇਣ ਵਾਲੇ 600 ਸਾਲਾਂ ਵਿੱਚ ਪਹਿਲੇ ਪੋਪ ਹਨ।

Leave a Reply

error: Content is protected !!