ਫੀਚਰਜ਼ਭਾਰਤ

ਲਖਨਊ ਤੋਂ ਰਾਮੇਸ਼ਵਰਮ ਜਾ ਰਹੀ ਟਰੇਨ ਨੂੰ ਲੱਗੀ ਭਿਆਨਕ ਅੱਗ, 10 ਲੋਕਾਂ ਦੀ ਮੌਤ

ਮਦੁਰਈ – ਤਾਮਿਲਨਾਡੂ ਦੇ ਮਦੁਰਈ ‘ਚ ਟਰੇਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਦੁਰਈ ਸਟੇਸ਼ਨ ‘ਤੇ ਖੜ੍ਹੀ ਟਰੇਨ ਦੇ ਡੱਬੇ ਨੂੰ ਅੱਗ ਲੱਗ ਗਈ। ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਦੱਖਣੀ ਰੇਲਵੇ ਦੇ ਸੂਤਰਾਂ ਨੇ ਦੱਸਿਆ ਕਿ ਲਖਨਊ ਤੋਂ ਰਾਮੇਸ਼ਵਰਮ ਜਾ ਰਹੀ ਰੇਲਗੱਡੀ ਦੇ ਇੱਕ ਯਾਤਰੀ ਡੱਬੇ ਵਿਚ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ।

ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ 5.15 ਵਜੇ ਮਦੁਰਈ ਯਾਰਡ ‘ਚ ਪੁਨਾਲੂਰ-ਮਦੁਰਾਈ ਐਕਸਪ੍ਰੈੱਸ ਦੇ ਇਕ ਨਿੱਜੀ ਕੋਚ ‘ਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਅਤੇ ਹੋਰ ਡੱਬਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਦੱਖਣੀ ਰੇਲਵੇ ਨੇ ਟਰੇਨ ‘ਚ ਅੱਗ ਲੱਗਣ ਦਾ ਖੁਲਾਸਾ ਕੀਤਾ ਹੈ। ਰੇਲਵੇ ਮੁਤਾਬਕ ਅੱਗ ਯਾਤਰੀਆਂ ਵੱਲੋਂ ਗੁਪਤ ਤਰੀਕੇ ਨਾਲ ਲਿਜਾਏ ਜਾ ਰਹੇ ਗੈਸ ਸਿਲੰਡਰ ਕਾਰਨ ਲੱਗੀ ਹੈ। ਅਧਿਕਾਰੀਆਂ ਨੇ ਕਿਹਾ ਕਿ ਯਾਤਰੀ ਗੈਸ ਸਿਲੰਡਰ ਦੀ ਨਿੱਜੀ ਪਾਰਟੀ ਕੋਚ ਵਿਚ “ਗੈਰ-ਕਾਨੂੰਨੀ ਤੌਰ ‘ਤੇ ਤਸਕਰੀ” ਕੀਤੀ ਗਈ ਸੀ। ਕੋਚ ‘ਚ ਅੱਗ ਬਹੁਤ ਭਿਆਨਕ ਸੀ, ਜਿਸ ਨੂੰ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਨਾਲ ਬੁਝਾਇਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-