ਫ਼ੁਟਕਲ

ਨੂਡਲਜ਼ ‘ਚੋਂ ਨਿਕਲਿਆ ਚੂਹਾ !, ਆਨਲਾਈਨ ਕੀਤਾ ਸੀ ਨੂਡਲਜ਼ ਲਈ ਆਰਡਰ

ਜਲੰਧਰ: ਜਲੰਧਰ ਸ਼ਹਿਰ ‘ਚ ਖਾਣ-ਪੀਣ ਦੀਆਂ ਚੀਜ਼ਾਂ ‘ਚੋਂ ਅਜੀਬੋ-ਗਰੀਬ ਚੀਜ਼ਾਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਨਾਨ ਅਤੇ ਛੋਲਿਆਂ ਦੀ ਸਬਜ਼ੀ ਤੋਂ ਸੁੰਡੀਆਂ ਨਿਕਲੀਆਂ। ਇਸ ਤੋਂ ਬਾਅਦ ਚੌਮਿਨ (ਨੂਡਲਜ਼) ਵਿੱਚ ਇੱਕ ਬਿੱਛੂ ਮਿਲਿਆ। ਹੁਣ ਨੂਡਲਜ਼ ‘ਚੋਂ ਚੂਹੇ ਨਿਕਲਣ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਸ਼ਹਿਰ ਦੇ ਮਾਤਾ ਰਾਣੀ ਚੌਕ ਸਥਿਤ ਮਾਡਲ ਹਾਊਸ ਰੋਡ ਦਾ ਹੈ।

ਚੌਕ ਨੇੜੇ ਰਹਿੰਦੇ ਨਵੀਨ ਨੇ ਦੱਸਿਆ ਕਿ ਅੱਜ ਉਸ ਦੇ ਵੱਡੇ ਭਰਾ ਦਾ ਜਨਮ ਦਿਨ ਸੀ। ਉਸਨੇ ਕੇਕ ਕੱਟਣ ਤੋਂ ਬਾਅਦ ਘਰ ਵਿੱਚ ਨੂਡਲਜ਼ ਆਰਡਰ ਕੀਤੇ। ਜਦੋਂ ਨੂਡਲਜ਼ ਪਲੇਟਾਂ ਵਿੱਚ ਪਾ ਕੇ ਖਾ ਰਹੇ ਸਨ ਤਾਂ ਅਚਾਨਕ ਇੱਕ ਚੂਹੇ ਦਾ ਬੱਚਾ ਸਾਹਮਣੇ ਆਇਆ। ਉਸ ਦੀ ਭਰਜਾਈ ਨੇ ਕੁਝ ਨੂਡਲਜ਼ ਖਾਧੇ ਸਨ। ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਉਸ ਵਿਚ ਚੂਹਾ ਹੈ ਤਾਂ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਮਾਤਾ ਰਾਣੀ ਚੌਕ ਨੇੜੇ ਮਾਡਲ ਹਾਊਸ ਰੋਡ ’ਤੇ ਜਿਸ ਦੁਕਾਨ ਤੋਂ ਨੂਡਲਜ਼ ਮੰਗਵਾਏ ਸਨ, ਨਵੀਨ ਨੂਡਲਜ਼ ਲੈ ਕੇ ਦੁਕਾਨਦਾਰ ਕੋਲ ਪਹੁੰਚ ਗਿਆ। ਪਹਿਲਾਂ ਤਾਂ ਦੁਕਾਨਦਾਰ ਨੇ ਆਪਣੇ ਪੈਰਾਂ ‘ਤੇ ਪਾਣੀ ਨਹੀਂ ਪੈਣ ਦਿੱਤਾ ਅਤੇ ਇਹ ਮੰਨਣ ਨੂੰ ਵੀ ਤਿਆਰ ਨਹੀਂ ਸੀ ਕਿ ਉਸ ਨੇ ਇੱਥੋਂ ਜੋ ਨੂਡਲਜ਼ ਲਏ ਸਨ, ਉਸ ‘ਚੋਂ ਚੂਹਾ ਨਿਕਲਿਆ ਹੈ। ਨੌਜਵਾਨ ਨੇ ਜਦੋਂ ਸਾਰੀ ਵੀਡੀਓ ਦਿਖਾਈ ਤਾਂ ਦੁਕਾਨਦਾਰ ਮੰਨ ਗਿਆ।

ਦੁਕਾਨਦਾਰ ਨੇ ਕਿਹਾ ਕਿ ਸ਼ਾਇਦ ਗਲਤੀ ਨਾਲ ਚੂਹੇ ਦਾ ਬੱਚਾ ਆ ਗਿਆ ਸੀ। ਇਸ ਤੋਂ ਬਾਅਦ ਦੁਕਾਨਦਾਰ ਨੇ ਮਾਮਲਾ ਠੰਡਾ ਕਰਨ ਲਈ ਨਵੀਨ ਨੂੰ ਕਿਹਾ ਕਿ ਉਹ ਨੂਡਲਜ਼ ਖਾਣ ਤੋਂ ਬਾਅਦ ਬਿਮਾਰ ਹੋਏ ਪਰਿਵਾਰਕ ਮੈਂਬਰਾਂ ਦੇ ਇਲਾਜ ਦਾ ਸਾਰਾ ਖਰਚਾ ਚੁੱਕਣਗੇ। ਜਦੋਂ ਮੀਡੀਆ ਕਰਮੀਆਂ ਨੇ ਦੁਕਾਨਦਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਿਨਾਂ ਕੋਈ ਜਵਾਬ ਦਿੱਤੇ ਮੌਕੇ ਤੋਂ ਗਾਇਬ ਹੋ ਗਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-