ਨਾਗਪੁਰ ਵਿਚਲਾ ਆਰਐਸਐਸ ਦਫ਼ਤਰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਸੁਰੱਖਿਆ ਵਧਾਈ

ਨਾਗਪੁਰ: ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿਚਲੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁੱਖ ਦਫਤਰ ਨੂੰ ਇਕ ਵਿਅਕਤੀ ਨੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਪੁਲੀਸ ਨੇ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਹੈ। ਡੀਸੀਪੀ, ਜ਼ੋਨ 3 ਗੋਰਖ ਭਾਮਰੇ ਨੇ ਦੱਸਿਆ ਕਿ ਪੁਲੀਸ ਕੰਟਰੋਲ ਰੂਮ ’ਤੇ ਦੁਪਹਿਰ 1 ਵਜੇ ਇੱਕ ਫੋਨ ਆਇਆ। ਫੋਨ ਕਰਨ ਵਾਲੇ ਨੇ ਮਾਹਲ ਇਲਾਕੇ ਵਿੱਚ ਸਥਿਤ ਆਰਐਸਐਸ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਪੁਲੀਸ ਨੇ ਤੁਰਤ ਬੰਬ ਸਕੁਐਡ ਅਤੇ ਖੋਜੀ ਕੁੱਤਿਆਂ ਨਾਲ ਆਰਐਸਐਸ ਦਫ਼ਤਰ ਅਤੇ ਅਹਾਤੇ ਦੀ ਤਲਾਸ਼ੀ ਲਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਡੀਸੀਪੀ ਨੇ ਕਿਹਾ ਕਿ ਅਹਿਤਿਆਤ ਵਜੋਂ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ। ਪੁਲੀਸ ਫੋਨ ਕਰਨ ਵਾਲੇ ਦੇ ਨੰਬਰ ਦੀ ਪਛਾਣ ਕਰ ਰਹੀ ਹੈ।

Leave a Reply