ਟਾਪ ਨਿਊਜ਼ਭਾਰਤ

ਮਨੀਪੁਰ: ਰਾਹਤ ਕੈਂਪਾਂ ’ਚ ਰਹਿ ਰਹੇ ਲੋਕਾਂ ਨੂੰ ਘਰ ਪਰਤਣ ਦੀ ਉਡੀਕ

ਗੁਹਾਟੀ: ਮਨੀਪੁਰ ਵਿੱਚ ਤਿੰਨ ਮਹੀਨਿਆਂ ਤੋਂ ਜਾਰੀ ਹਿੰਸਾ ਕਾਰਨ ਆਰਜ਼ੀ ਰਾਹਤ ਕੈਂਪਾਂ ’ਚ ਰਹਿਣ ਵਾਲੇ ਲੋਕਾਂ ਦੀ ਬੇਚੈਨੀ ਵਧਦੀ ਜਾ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੂਬੇ ’ਚ ਅਸ਼ਾਂਤੀ ਵਾਲੇ ਮਾਹੌਲ ਦਾ ਹੱਲ ਕੱਢਿਆ ਜਾਵੇ ਤਾਂ ਕਿ ਉਹ ਆਪਣੇ ਘਰਾਂ ਨੂੰ ਪਰਤ ਸਕਣ। ਕੁਝ ਲੋਕ ਇਨ੍ਹਾਂ ਆਰਜ਼ੀ ਕੈਂਪਾਂ ’ਚ ਨਹੀਂ ਜਾਣਾ ਚਾਹੁੰਦੇ ਜੋ ਕਿ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਇਨ੍ਹਾਂ ਰਿਹਾਇਸ਼ੀ ਇਕਾਈਆਂ ’ਚ ਵਸ ਗਏ ਤਾਂ ਆਪਣੇ ਘਰਾਂ ’ਚ ਨਹੀਂ ਜਾ ਸਕਣਗੇ। ਇੰਫਾਲ ਪੂਰਬੀ ਜ਼ਿਲ੍ਹੇ ਦੇ ਅਕਰਮਪੇਟ ਵਿੱਚ ਆਈਡੀਅਲ ਗਰਲਜ਼ ਕਾਲਜ ’ਚ ਲਾਏ ਗਏ ਆਰਜ਼ੀ ਥੌਂਡਜੂ ਰਾਹਤ ਕੈਂਪ ’ਚ ਰਹਿ ਰਹੇ ਲੋਕਾਂ ਨੇ ‘ਪੀਟੀਆਈ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਕਾਨਾਂ ਦੀ ਮੁੜ ਉਸਾਰੀ ਬਾਰੇ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ’ਤੇ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ।

ਰਾਜਧਾਨੀ ਇੰਫਾਲ ’ਚ ਤਿੰਨ ਘਰਾਂ ਨੂੰ ਅੱਗ ਲਾਈ: ਮਨੀਪੁਰ ਦੀ ਰਾਜਧਾਨੀ ਇੰਫਾਲ ਦੀ ਲੈਂਬੂਲੇਨ ਇਲਾਕੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਅੱਜ ਦੁਪਹਿਰ ਵੇਲੇ ਤਿੰਨ ਖਾਲੀ ਪਏ ਘਰਾਂ ਨੂੰ ਅੱਗ ਲਗਾ ਦਿੱਤੀ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਪਹੁੰਚ ਗਈ ਹੈ। -ਪੀਟੀਆਈ

ਇਸ ਖ਼ਬਰ ਬਾਰੇ ਕੁਮੈਂਟ ਕਰੋ-