ਪੰਜਾਬ

ਪਾਰਟੀ ਮੌਕੇ ਬਹਿਸ ਦੌਰਾਨ ਬਦਮਾਸ਼ਾਂ ਨੇ ਵੱਢਿਆ ਫੋਟੋਗ੍ਰਾਫਰ ਦਾ ਸਿਰ; ਡੀਜੇ ਦੀ ਆਵਾਜ਼ ਉੱਚੀ ਕਰ ਲੱਤਾਂ-ਬਾਹਾਂ ਵੀ ਕੱਟੀਆਂ

ਜੈਪੁਰ: ਜੈਪੁਰ ਵਿਚ ਇਕ ਘਰ ‘ਚੋਂ ਫੋਟੋਗ੍ਰਾਫਰ ਦੀ ਸਿਰ ਕੱਟੀ ਲਾਸ਼ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਵਿਸ਼ਣੂ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਵਿਚਾਲੇ ਸ਼ਰਾਬ ਅਤੇ ਡੀਜੇ ਪਾਰਟੀ ਦੌਰਾਨ ਝਗੜਾ ਹੋ ਗਿਆ। ਜਿਸ ਤੋਂ ਬਾਅਦ ਬਦਮਾਸ਼ਾਂ ਨੇ ਬੇਰਹਿਮੀ ਨਾਲ ਵਿਸ਼ਣੂ ਦਾ ਸਿਰ ਵੱਢ ਦਿਤਾ। ਇਸ ਮਗਰੋਂ ਡੀਜੇ ਦੀ ਆਵਾਜ਼ ਉੱਚੀ ਕਰ ਕੇ ਉਸ ਦੀਆਂ ਲੱਤਾਂ ਅਤੇ ਹੱਥ ਵੀ ਵੱਢ ਦਿਤੇ ਗਏ। ਕਤਲ ਤੋਂ ਬਾਅਦ ਬਦਮਾਸ਼ ਫ਼ਰਾਰ ਹੋ ਗਏ ਪਰ ਲਾਸ਼ ਨੂੰ 7 ਦਿਨ ਤਕ ਕੁੱਤੇ ਨੋਚਦੇ ਰਹੇ। ਲਾਸ਼ ਇੰਨੀ ਸੜ ਗਈ ਸੀ ਕਿ ਪ੍ਰਵਾਰ ਵਾਲਿਆਂ ਨੇ ਵਿਸ਼ਣੂ ਨੂੰ ਚੱਪਲਾਂ ਦੇਖ ਕੇ ਪਛਾਣਿਆ।

ਇਸ ਕਤਲ ਤੋਂ ਬਾਅਦ ਪਿੰਡ ਰਾਮਸਰ ਪਾਲਵਾਲਾ ਦੇ ਲੋਕ ਡਰੇ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਪਲਵਾਲਾ ਪਿੰਡ ਤੋਂ ਮਹਿਜ਼ 5 ਕਿਲੋਮੀਟਰ ਦੂਰ ਲਸਾੜੀਆ ਗੁਜਰਾਂ ਪਿੰਡ ਦਾ ਵਿਸ਼ਣੂ ਬੈਰਵਾ,  ਕਿਸ਼ੋਰ ਤੇ ਵਿੱਕੀ ਦੇ ਘਰ ਆਉਂਦਾ ਜਾਂਦਾ ਸੀ। ਉਹ ਫੋਟੋਗ੍ਰਾਫੀ ਕਰਦਾ ਸੀ। ਇਸ ਦੇ ਨਾਲ ਹੀ ਉਹ ਵਿਆਹਾਂ ਅਤੇ ਫੰਕਸ਼ਨਾਂ ਵਿਚ ਡੀਜੇ ਦਾ ਕੰਮ ਵੀ ਕਰਦਾ ਸੀ। ਪਿੰਡ ਦੇ ਕੁੱਝ ਲੋਕਾਂ ਨੇ ਦਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਡੀਜੇ ‘ਤੇ ਬਹੁਤ ਉੱਚੀ ਆਵਾਜ਼ ਵਿਚ ਗੀਤ ਵੱਜਣ ਲੱਗੇ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਵਿਸ਼ਣੂ ਨੂੰ ਕਮਰੇ ‘ਚ ਲਿਜਾ ਕੇ ਕਤਲ ਕਰ ਦਿਤਾ ਗਿਆ। ਇਸ ਤੋਂ ਪਹਿਲਾਂ ਵਿਸ਼ਣੂ ਨੇ ਕਿਸ਼ੋਰ ਅਤੇ ਵਿੱਕੀ ਨਾਲ ਸ਼ਰਾਬ ਪੀਤੀ ਸੀ।

ਸ਼ੁਰੂਆਤੀ ਤੌਰ ‘ਤੇ ਪਤਾ ਲੱਗਿਆ ਹੈ ਕਿ ਸ਼ਰਾਬ ਪੀਣ ਦੌਰਾਨ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਵਿਚਾਲੇ ਤਕਰਾਰ ਹੋ ਗਈ ਸੀ। ਮਾਮਲਾ ਵਧਦਾ ਦੇਖ ਕੇ ਵਿਸ਼ਣੂ ਉਥੋਂ ਘਰ ਚਲਾ ਗਿਆ। ਪਰ ਦੋਵੇਂ ਭਰਾ ਵਿੱਕੀ ਅਤੇ ਕਿਸ਼ੋਰ ਵਿਸ਼ਣੂ ਦੇ ਪਹੁੰਚ ਗਏ ਅਤੇ ਉਸ ਨੂੰ ਬਾਈਕ ‘ਤੇ ਬਿਠਾ ਕੇ ਵਾਪਸ ਲੈ ਆਏ। ਇਸ ਦੌਰਾਨ ਉਨ੍ਹਾਂ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ। ਕਤਲ ਤੋਂ ਬਾਅਦ ਦੋਸ਼ੀ ਵਿਸ਼ਣੂ ਦੀ ਲਾਸ਼ ਕਮਰੇ ‘ਚ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਦੋਵਾਂ ਭਰਾਵਾਂ ਸਮੇਤ 5 ਲੋਕਾਂ ਨੂੰ ਫੜ ਕੇ ਹਿਰਾਸਤ ‘ਚ ਲੈ ਲਿਆ ਹੈ।  ਮ੍ਰਿਤਕ ਦੇ ਪਿਤਾ ਨੇ ਦਸਿਆ ਕਿ ਪ੍ਰਵਾਰ ਵਿਸ਼ਣੂ ਦੇ ਵਿਆਹ ਦੀ ਤਿਆਰੀ ਕਰ ਰਿਹਾ ਸੀ। ਉਧਰ ਪੁੱਤਰ ਦੀ ਮੌਤ ਤੋਂ ਬਾਅਦ ਮਾਂ ਵੀ ਸਦਮੇ ਵਿਚ ਹੈ। ਪੁਲਿਸ ਵਲੋਂ ਦੋਸ਼ੀਆਂ ਤੋਂ ਪੁਛਗਿਛ ਕੀਤੀ ਜਾ ਰਹੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-