ਦੇਸ਼-ਵਿਦੇਸ਼

10 ਨਵੰਬਰ ਤੋਂ ਮਲੇਸ਼ੀਆ ਤੋਂ ਅੰਮ੍ਰਿਤਸਰ ਵਿਚਕਾਰ ਸਿੱਧੀ ਹਵਾਈ ਸੇਵਾ ਸ਼ੁਰੂ ਹੋਣ ਦੀ ਉਮੀਦ ਜਾਗੀ

ਔਕਲੈਂਡ:  ਮਲੇਸ਼ੀਆ ਏਅਰਲਾਈਨਜ਼ ਭਾਰਤ ਦੇ ਉੱਤਰੀ ਹਿੱਸੇ ਯਾਨਿ ਕਿ ਪੰਜਾਬ ਖੇਤਰ ਵਿੱਚ  ਕੁਆਲਾਲੰਪੁਰ ਹੱਬ ਤੋਂ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਚਕਾਰ ਹਵਾਈ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਰੂਟ10 ਨਵੰਬਰ ਨੂੰ ਸ਼ੁਰੂ ਹੋਣ ਲਈ ਤੈਅ ਕੀਤਾ ਗਿਆ ਹੈ ਅਤੇ ਮਲੇਸ਼ੀਆ ਦੀ ਰਾਜਧਾਨੀ ਕੁਆਲਾ ਲਮਪੁਰ (ਕੇ. ਐਲ.) ਤੋਂ ਹਰ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਰਾਤ 11 ਵਜੇ ਚਲਾਇਆ ਜਾਵੇਗਾ। ਅੰਮ੍ਰਿਤਸਰ ਦੇ ਸਮੇਂ ਮੁਤਾਬਿਕ ਇਹ ਅਗਲੇ ਦਿਨ ਯਾਨਿ ਕਿ ਮੰਗਲਵਾਰ ਤੜਕੇ 2.30 ਵਜੇ ਉਥੇ ਪਹੁੰਚੇਗੀ ਅਤੇ 3.30 ਵਜੇ ਵਾਪਿਸ ਮਲੇਸ਼ੀਆ ਪਰਤ ਜਾਵੇਗੀ। ਇਸੇ ਤਰ੍ਹਾਂ ਸ਼ਨੀਵਾਰ ਨੂੰ ਤੜਕੇ 2.30 ਵਜੇ ਪਹੁੰਚ ਕੇ 3.30 ਵਾਪਿਸ ਮਲੇਸ਼ੀਆ ਜਾਵੇਗੀ ਅਤੇ 11.45 ਉਤੇ ਉਥੇ ਵਾਪਿਸ ਪਹੁੰਚ ਜਾਵੇਗੀ। ਇਹ ਹਵਾਈ ਸਫ਼ਰ ਕੁੱਲ 2657 ਮੀਲ ਦਾ ਹੈ।

ਮਲੇਸ਼ੀਆ ਏਅਰਲਾਈਨਜ਼ ਵੱਲੋਂ ਇਨ੍ਹਾਂ ਛੇ ਘੰਟਿਆਂ ਦੀਆਂ ਉਡਾਣਾਂ ’ਤੇ ਬੋਇੰਗ 737-800 ਜਹਾਜ਼ ਚਲਾਉਣ ਦੀ ਯੋਜਨਾ ਹੈ। ਇਨ੍ਹਾਂ ਵਿੱਚ 16 ਬਿਜ਼ਨਸ ਕਲਾਸ ਸੀਟਾਂ ਅਤੇ 144 ਇਕਾਨਮੀ ਕਲਾਸ ਸੀਟਾਂ ਹਨ। ਕੁਆਲਾ ਲਮਪੁਰ-ਅੰਮ੍ਰਿਤਸਰ ਇੱਕ ਪ੍ਰਸਿੱਧ ਰੂਟ ਹੈ ਅਤੇ ਮਲੇਸ਼ੀਆ ਏਅਰਲਾਈਨਜ਼ ਨਾਨ-ਸਟਾਪ ਸੇਵਾ ਦੀ ਪੇਸ਼ਕਸ਼ ਕਰਨ ਵਾਲੀ ਤੀਜੀ ਹਵਾਈ ਸੇਵਾ ਹੋਵੇਗੀ।

ਬਾਟਿਕ ਏਅਰ ਮਲੇਸ਼ੀਆ ਹਫ਼ਤੇ ਵਿੱਚ ਚਾਰ ਵਾਰ ਬੋਇੰਗ 737 ਮੈਕਸ ਏਅਰਕ੍ਰਾਫਟ ਨਾਲ ਰੂਟ ਉਡਾਉਂਦੀ ਹੈ ਅਤੇ ਏਅਰਏਸ਼ੀਆ ਐਕਸ ਵਰਤਮਾਨ ਵਿੱਚ ਏਅਰਬੱਸ ਏ330-300 ਵਾਈਡਬਾਡੀ ਏਅਰਕ੍ਰਾਫਟ ਦੇ ਨਾਲ ਏਅਰਲਾਈਨ ਦੇ ‘ਪ੍ਰੀਮੀਅਮ ਫਲੈਟਬੈੱਡ’  ਸਮੇਤ ਅੰਮ੍ਰਿਤਸਰ ਲਈ ਹਫ਼ਤੇ ਵਿੱਚ ਦੋ ਵਾਰ ਉਡਾਣਾ ਭਰਦੀ ਹੈ।

ਮਲੇਸ਼ੀਆ ਏਅਰਲਾਈਨਜ਼ ਨੂੰ ਹੁਣ ਸਤੰਬਰ ਵਿੱਚ ਬੋਇੰਗ ਤੋਂ ਆਪਣੇ ਪਹਿਲੇ 737 ਮੈਕਸ 8 ਜਹਾਜ਼ ਦੀ ਡਿਲੀਵਰੀ ਮਿਲਣ ਦੀ ਉਮੀਦ ਹੈ। ਕੈਰੀਅਰ ਨੇ ਅਸਲ ਵਿੱਚ ਕੱਲ੍ਹ ਆਪਣਾ ਪਹਿਲਾ 737 ਮੈਕਸ ਮਿਲ ਜਾਣਾ ਸੀ ਪਰ ਬੋਇੰਗ ਦੁਆਰਾ ਦੇਰੀ ਕਾਰਨ ਇਸਨੂੰ ਅਗਲੇ ਮਹੀਨੇ ਤੱਕ ਮੁਲਤਵੀ ਕਰਨਾ ਪਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-