ਦੇਸ਼-ਵਿਦੇਸ਼ਫੀਚਰਜ਼

14 ਸਾਲਾਂ ਤੋਂ ਮਨੀਲਾ ਵਿਚ ਰਹਿ ਰਹੀ ਪੰਜਾਬਣ ਦੀ ਗੋਲੀ ਮਾਰ ਕੇ ਹਤਿਆ

ਜ਼ੀਰਾ: ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਅਧੀਨ ਪੈਂਦੇ ਪਿੰਡ ਢੰਡੀਆ ਨਾਲ ਸਬੰਧਤ ਪੰਜਾਬਣ ਦੀ ਮਨੀਲਾ ਵਿਚ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਜਗਨਪ੍ਰੀਤ ਕੌਰ ਅਪਣੇ ਪਤੀ ਮਨਜੀਤ ਸਿੰਘ ਅਤੇ ਬੱਚਿਆਂ ਸਮੇਤ ਪਿਛਲੇ 14 ਸਾਲਾਂ ਤੋਂ ਫਿਲੀਪੀਨਜ਼ ਦੇ ਸ਼ਹਿਰ ਮਨੀਲਾ ’ਚ ਰਹਿ ਰਹੀ ਸੀ। ਇਥੇ ਉਹ ਅਪਣਾ ਫਾਇਨਾਂਸ ਦਾ ਕਾਰੋਬਾਰ ਕਰਦੇ ਸਨ।

ਮ੍ਰਿਤਕ ਦੇ ਪਤੀ ਮਨਜੀਤ ਸਿੰਘ ਨੇ ਦਸਿਆ ਕਿ ਉਹ ਅਪਣੇ ਬੱਚਿਆਂ ਸਮੇਤ ਪਿੰਡ ਢੰਡੀਆਂ ਵਿਖੇ ਆਏ ਹੋਏ ਸਨ ਜਦਕਿ ਜਗਨਪ੍ਰੀਤ ਕੌਰ ਮਨੀਲਾ ’ਚ ਰਹਿ ਕੇ ਫਾਈਨਾਂਸ ਦਾ ਕਾਰੋਬਾਰ ਸੰਭਾਲ ਰਹੀ ਸੀ। ਇਸ ਦੌਰਾਨ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਬੀਤੇ ਦਿਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿਤਾ। ਇਸ ਘਟਨਾ ਦੀ ਖ਼ਬਰ ਮਿਲਦੀਆਂ ਪਿੰਡ ਢੰਡੀਆਂ ਵਿਚ ਸੋਗ ਦੀ ਲਹਿਰ ਦੌੜ ਗਈ।

 

ਇਸ ਖ਼ਬਰ ਬਾਰੇ ਕੁਮੈਂਟ ਕਰੋ-