ਭਗਵੰਤ ਮਾਨ ਨੇ ਹੜਤਾਲ ਕਰਨ ਵਾਲੇ ਪਟਵਾਰੀਆਂ, ਕਾਨੂੰਨਗੋਆਂ ਤੇ ਡੀਸੀ ਦਫ਼ਤਰਾਂ ਦੇ ਮੁਲਜ਼ਮਾਂ ਨੂੰ ਚਿਤਾਵਨੀ ਦਿੱਤੀ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਅੱਜ ਪਟਵਾਰੀ, ਕਾਨੂੰਨਗੋ ਤੇ ਡੀਸੀ ਦਫ਼ਤਰ ਮੁਲਜ਼ਮਾਂ ਨੂੰ ਚਿਤਾਵਨੀ ਦਿੱਤੀ ਹੈ। ਸ੍ਰੀ ਮਾਨ ਨੇ ਚਿਤਾਵਨੀ ਦਿੰਦਿਆਂ ਟਵੀਟ ਕੀਤਾ,‘ਜਾਣਕਾਰੀ ਮੁਤਾਬਕ ਪਟਵਾਰੀ, ਕਾਨੂੰਨਗੋ ਕਿਸੇ ਰਿਸ਼ਵਤ ਮਾਮਲੇ ’ਚ ਫਸੇ ਅਪਣੇ ਸਾਥੀ ਦੇ ਹੱਕ ’ਚ ਅਤੇ ਡੀਸੀ ਦਫ਼ਤਰ ਕਰਮਚਾਰੀ ਆਪਣੀਆਂ ਨਿੱਜੀ ਮੰਗਾਂ ਲਈ ਆਉਂਦੇ ਦਿਨਾਂ ’ਚ ਕਲਮ ਛੋੜ ਹੜਤਾਲ ਕਰਨਗੇ। ਮੈਂ ਦੱਸਦਿਆਂ ਕਿ ਕਲਮ ਛੋੜ ਹੜਤਾਲ ਕਰੋ ਪਰ ਬਾਅਦ ਵਿੱਚ ਕਲਮ ਤੁਹਾਡੇ ਹੱਥਾਂ ’ਚ ਦੇਣੀ ਹੈ ਜਾਂ ਨਹੀਂ ਇਹ ਫੈਸਲਾ ਸਰਕਾਰ ਕਰੇਗੀ। ਸਾਡੇ ਕੋਲ ਬਹੁਤ ਪੜ੍ਹੇ ਲਿਖੇ ਬੇਰੁਜ਼ਗਾਰ ਮੌਜੂਦ ਨੇ, ਜੋ ਤੁਹਾਡੇ ਵਾਲੀਆਂ ਕਲਮਾਂ ਫੜ੍ਹਣ ਨੂੰ ਤਿਆਰ ਨੇ। ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਨਹੀ ਹੋਣ ਦਿੱਤੀ ਜਾਵੇਗੀ।’