ਹੁਣ ਗੂਗਲ ਜ਼ਰੀਏ ਬੁੱਕ ਕਰ ਸਕੋਗੇ ਸਸਤੀ ਉਡਾਣ; ਜਾਣੋ ਕੀ ਹੈ ਨਵਾਂ ਫੀਚਰ
ਗੂਗਲ ਵਲੋਂ ਇਕ ਖ਼ਾਸ ਫੀਚਰ ਲਿਆਂਦਾ ਜਾ ਰਿਹਾ ਹੈ, ਜਿਸ ਦੇ ਜ਼ਰੀਏ ਲੋਕ ਹੁਣ ਸਸਤੀ ਫਲਾਈਟ ਟਿਕਟ ਬੁੱਕ ਕਰ ਸਕਣਗੇ। ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਗੂਗਲ ਫਲਾਈਟਸ ਵਲੋਂ ਪਹਿਲਾਂ ਵੀ ਕਈ ਆਫਰ ਲਿਆਂਦੇ ਗਏ ਹਨ। ਇਸ ਦੇ ਜ਼ਰੀਏ, ਗੂਗਲ ਅਪਣੇ ਉਪਭੋਗਤਾਵਾਂ ਦੇ ਉਡਾਣ ਤਜਰਬੇ ਨੂੰ ਲਗਾਤਾਰ ਬਿਹਤਰ ਬਣਾਉਣਾ ਚਾਹੁੰਦਾ ਹੈ। ਜਿਸ ਦੇ ਲਈ ਗੂਗਲ ਸਰਚ ਇੰਜਣ ਵੀ ਪ੍ਰਾਈਸ ਟ੍ਰੈਕਿੰਗ, ਕੀਮਤ ਦੀ ਤੁਲਨਾ ਵਰਗੀਆਂ ਕਈ ਸੁਵਿਧਾਵਾਂ ਪ੍ਰਦਾਨ ਕਰ ਰਿਹਾ ਹੈ। ਹੁਣ ਤੁਹਾਡੀ ਹਵਾਈ ਯਾਤਰਾ ਬਿਹਤਰ ਹੋਣ ਵਾਲੀ ਹੈ ਕਿਉਂਕਿ ਗੂਗਲ ਫਲਾਈਟਸ ਨੇ ਇਕ ਹੋਰ ਨਵਾਂ ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਯੂਜ਼ਰਸ ਨੂੰ ਫਲਾਈਟ ਟਿਕਟ ਬੁੱਕ ਕਰਨ ਦੇ ਸਹੀ ਸਮੇਂ ਬਾਰੇ ਪਤਾ ਲੱਗ ਸਕੇਗਾ।
ਰੀਪੋਰਟ ਮੁਤਾਬਕ ਗੂਗਲ ਫਲਾਈਟਸ ਦਾ ਇਹ ਇਨਸਾਈਟ ਫੀਚਰ ਤੁਹਾਨੂੰ ਫਲਾਈਟ ਬੁੱਕ ਕਰਨ ਦੇ ਬਿਹਤਰੀਨ ਸਮੇਂ ਬਾਰੇ ਜਾਣਕਾਰੀ ਦੇਵੇਗਾ। ਫਲਾਈਟ ਦੇ ਰਵਾਨਗੀ ਤੋਂ 1 ਮਹੀਨਾ ਪਹਿਲਾਂ ਜਾਂ ਰਵਾਨਗੀ ਤੋਂ ਕੁੱਝ ਘੰਟੇ ਪਹਿਲਾਂ। ਹਾਲਾਂਕਿ ਇਸ ਫੀਚਰ ਨੂੰ ਲੈ ਕੇ ਟੈਸਟਿੰਗ ਚੱਲ ਰਹੀ ਹੈ, ਪਰ ਜਲਦ ਹੀ ਇਹ ਫੀਚਰ ਦੁਨੀਆ ਭਰ ਦੇ ਯੂਜ਼ਰਸ ਲਈ ਉਪਲੱਬਧ ਹੋਵੇਗਾ।