ਸੰਸਦ ਦੇ ਵਿਸ਼ੇਸ਼ ਇਜਲਾਸ ਦੌਰਾਨ ਸੰਸਦ ਮੈਂਬਰਾਂ ਦੀਆਂ ਸਮੂਹਕ ਤਸਵੀਰਾਂ ਖਿੱਚਣ ਦੇ ਹੋਰ ਰਹੇ ਨੇ ਪ੍ਰਬੰਧ
ਨਵੀਂ ਦਿੱਲੀ: ਸੰਸਦ ਦੇ 18 ਸਤੰਬਰ ਤੋਂ 22 ਸਤੰਬਰ ਤਕ ਹੋਣ ਵਾਲੇ ਇਜਲਾਸ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀਆਂ ਸਮੂਹਕ ਤਸਵੀਰਾਂ ਖਿਚਵਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਹਾਲਾਂਕਿ ਇਸ ਬਾਰੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ, ਪਰ ਸੂਤਰਾਂ ਨੇ ਕਿਹਾ ਹੈ ਕਿ ਇਹ ਮੌਜੂਦਾ ਸੰਸਦ ਦਾ ਆਖ਼ਰੀ ਇਜਲਾਸ ਹੋਣ ਦਾ ਸੰਕੇਤ ਹੋ ਸਕਦਾ ਹੈ, ਅਤੇ ਸਰਕਾਰ ਲੋਕ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਕਰਵਾ ਸਕਦੀ ਹੈ।
ਜੇਕਰ ਤੈਅ ਸਮੇਂ ਅੰਦਰ ਆਮ ਚੋਣਾਂ ਹੋਣਗੀਆਂ ਤਾਂ ਇਹ ਅਗਲੇ ਸਾਲ ਅਪ੍ਰੈਲ-ਮਈ ’ਚ ਹੋ ਸਕਦੇ ਹਨ। ਸੰਸਦ ਮੈਂਬਰਾਂ ਦੀਆਂ ਸਮੂਹਕ ਤਸਵੀਰਾਂ ਆਮ ਤੌਰ ’ਤੇ ਉਨ੍ਹਾਂ ਦੇ ਕਾਰਜਕਾਲ ਦੀ ਸ਼ੁਰੂਆਤ ਅਤੇ ਅਖ਼ੀਰ ’ਚ ਲਈਆਂ ਜਾਂਦੀਆਂ ਹਨ।
ਸਰਕਾਰ ਨੇ ਵਿਸ਼ੇਸ਼ ਇਜਲਾਸ ਲਈ ਅਜੇ ਤਕ ਅਪਣਾ ਏਜੰਡਾ ਸਪੱਸ਼ਟ ਨਹੀਂ ਕੀਤਾ ਹੈ।