ਫੀਚਰਜ਼ਫ਼ੁਟਕਲ

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਬੱਚਿਆਂ ਨੇ ਕਵਾਨ ਕੀ ਡੋ ਚੈਮਪੀਅਨਸ਼ਿਪ ਵਿੱਚ ਮੈਡਲ ਹਾਸਲ ਕੀਤੇ

ਜਲੰਧਰ: ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ| ਇਸੇ ਤਰ੍ਹਾਂ ਦੀ ਇਕ ਖੇਡ ਸੰਬੰਧੀ ਪ੍ਰਤੀਯੋਗੀਤਾ ਉਤਰ ਵੈਸਟ ਜੋਨ ਕਵਾਨ ਕੀ ਡੋ ਚੈਮਪੀਅਨਸ਼ਿਪ -2023 ਜੋ ਕਿ ਕਵਾਨ ਕੀ ਡੋ ਐਸੋਸੀਏਸ਼ਨ ਆਫ ਹਰਿਆਣਾ ਵੱਲੋਂ ਕਰਵਾਈ ਜਾਂਦੀ ਹੈ, ਵਿੱਚ ਗੁਰੂ ਤੇਗ ਬਹਾਦੁਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਪ੍ਰਤੀਯੋਗੀਤਾ ਵਿੱਚ ਮਨਜੋਤ ਸਿੰਘ ਦਿਓਲ ਨੇ ਅੰਡਰ 52 ਕਿੱਲੋ ਗਰਾਮ ਕੈਡਿਟ ਅਤੇ ਸੁਖਰਾਜ ਸਿੰਘ ਨਾਹਲ ਅੰਡਰ 53 ਕਿੱਲੋ ਗਰਾਮ  ਸੀਨੀਅਰ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ |ਹਰਵੀਰ ਸਿੰਘ ਨੇ ਅੰਡਰ 72 ਕਿੱਲੋ ਗਰਾਮ  ਜੂਨੀਅਰ, ਸਾਹਿਲ ਕੁਮਾਰ ਨੇ ਅੰਦਰ 53 ਕਿੱਲੋ ਗਰਾਮ ਸੀਨੀਅਰ ਅਤੇ ਚੇਤਨ ਸ਼ੀਮਰ  ਨੇ ਅੰਡਰ 61 ਕਿੱਲੋ ਗਰਾਮ ਸੀਨੀਅਰ ਵਿੱਚ ਚਾਂਦੀ ਦਾ ਮੈਡਲ ਹਾਸਿਲ ਕੀਤਾ |ਬਲਜੀਤ ਸਿੰਘ ਨੇ ਅੰਡਰ 53 ਕਿੱਲੋ ਗਰਾਮ ਸੀਨੀਅਰ ,ਵਰਿੰਦਰ ਕੁਮਾਰ ਅੰਡਰ 33 ਕਿੱਲੋ ਗਰਾਮ ਕੈਡਿਟ, ਅੰਕਿਤ ਕੁਮਾਰ ਨੇ ਅੰਡਰ 48 ਕਿੱਲੋ ਗਰਾਮ ਕੈਡਿਟ ਅਤੇ ਸੁਖਜੀਤ ਸਿੰਘ ਨੇ ਅੰਡਰ 45 ਕਿੱਲੋ ਗਰਾਮ ਸਬ ਜੂਨੀਅਰ ਵਿੱਚ ਕਾਂਸੇ ਦਾ ਮੈਡਲ ਹਾਸਿਲ ਕਰਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ |ਇਸ ਮੌਕੇ ਸਕੂਲ ਦੇ ਸਕੱਤਰ ਸ. ਸੁਰਜੀਤ ਸਿੰਘ ਚੀਮਾਂ, ਡਾਇਰੈਕਟਰ ਸ਼੍ਰੀਮਤੀ ਨਿਸ਼ਾ ਮੜੀਆ ਅਤੇ ਪ੍ਰਿੰਸੀਪਲ ਅਮਿਤਾਲ ਕੌਰ ਨੇ ਟੀਮ ਦੇ ਮੈਨੇਜਰ ਅਤੇ ਕੋਚ  ਵਿਸ਼ਾਲ ਕੁਮਾਰ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਵੱਧ ਚੜਕੇ ਹਿੱਸਾ ਲੈਣ ਲਈ ਪ੍ਰੇਰਿਆ| ਸਕੂਲ ਵਿੱਚ ਫੁੱਟਬਾਲ, ਵਾਲੀਬਾਲ ਅਤੇ ਬੈਡਮਿੰਟਨ ਦੀਆਂ ਖੇਡਾਂ ਦੀ ਤਿਆਰੀ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਕੋਚਾਂ ਦੀ ਸਹਾਇਤਾ ਲਈ ਜਾ ਰਹੀ ਹੈ | ਅਸੀ ਸਮੂਹ ਮਾਪਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਬੱਚਿਆਂ ਨੂੰ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ |

ਇਸ ਖ਼ਬਰ ਬਾਰੇ ਕੁਮੈਂਟ ਕਰੋ-