ਪਾਕਿ ’ਚ ਦਲਿਤ ਔਰਤ ਦੇ ਕਤਲ ਦੇ ਮਾਮਲੇ ’ਚ ਤਾਂਤਰਿਲ ਰੂਪੋ ਭੀਲ ’ਤੇ ਸ਼ੱਕ

ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕਾਂ ਦਿਆ ਭੀਲ ਦੇ ਪਤੀ ਦੀ ਵੀ ਇਕ ਤਾਂਤਰਿਕ ਮਾਮਲੇ ਵਿਚ ਮੌਤ ਹੋਈ ਸੀ। ਪੁਲਸ ਜਾਂਚ ਟੀਮ ਨੇ ਇਲਾਕੇ ਵਿਚ ਤਾਂਤਰਿਕ ਦੇ ਮੋਬਾਇਲ ਕਬਜ਼ੇ ਵਿਚ ਲੈ ਕੇ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਮੋਬਾਇਲਾਂ ਤੋਂ ਜਾਂਚ ਵਿਚ ਪਤਾ ਲੱਗਾ ਹੈ ਕਿ ਇਕ ਤਾਂਤਰਿਕ ਰੂਪੋ ਭੀਲ ਦਾ ਮ੍ਰਿਤਕਾਂ ਨਾਲ ਸੰਪਰਕ ਚੱਲ ਰਿਹਾ ਸੀ ਅਤੇ ਉਸ ਨੇ ਮ੍ਰਿਤਕਾਂ ਨੂੰ ਕਈ ਵਾਰ ਫੋਨ ਕੀਤਾ ਸੀ।