ਨਵੇਂ ਸਾਲ ‘ਤੇ WhatsApp ਦਾ ਝਟਕਾ! iPhone-Samsung ਸਣੇ ਇਨ੍ਹਾਂ ਫੋਨਾਂ ‘ਤੇ ਬੰਦ ਹੋ ਗਿਆ ਐਪ
ਵਟਸਐਪ ਨੇ ਨਵੇਂ ਸਾਲ ‘ਤੇ ਕਈ ਯੂਜ਼ਰਜ਼ ਨੂੰ ਝਟਕਾ ਦਿੱਤਾ ਹੈ। ਕੰਪਨੀ ਨੇ ਮੈਸੇਜਿੰਗ ਐਪ ਦਾ ਸਪੋਰਟ ਕਈ ਸਮਾਰਟਫੋਨਜ਼ ਲਈ ਬੰਦ ਕਰ ਦਿੱਤਾ ਹੈ। ਇਹ ਸਪੋਰਟ ਖਤਮ ਹੋਣ ਤੋਂ ਬਾਅਦ ਯੂਜ਼ਰਜ਼ ਨੂੰ ਸਕਿਓਰਿਟੀ ਅਤੇ ਦੂਜੇ ਫੀਚਰਜ਼ ਨਹੀਂ ਮਿਲਣਗੇ। ਬਾਅਦ ‘ਚ ਵਟਸਐਪ ਵੀ ਕੰਮ ਕਰਨਾ ਬੰਦ ਕਰ ਦੇਵੇਗਾ।
ਪਹਿਲਾਂ ਵੀ ਬੰਦ ਹੁੰਦਾ ਰਿਹਾ ਹੈ ਸਪੋਰਟ
ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੋ ਰਿਹਾ, ਇਸ ਤੋਂ ਪਹਿਲਾਂ ਵੀ ਕੰਪਨੀ ਸਮੇਂ-ਸਮੇਂ ‘ਤੇ ਵਟਸਐਪ ਦਾ ਸਪੋਰਟ ਕਈ ਪੁਰਾਣੇ ਫੋਨਾਂ ਲਈ ਖਤਮ ਕਰਦੀ ਰਹਿੰਦੀ ਹੈ। ਇਸਨੂੰ ਲੈ ਕੇ ਗਿਜ਼ਚਾਈਨਾ ਨੇ ਸਭ ਤੋਂ ਪਹਿਲਾਂ ਰਿਪੋਰਟ ਕੀਤਾ ਸੀ। ਇਨ੍ਹਾਂ ਫੋਨਾਂ ‘ਚੋਂ 31 ਦਸੰਬਰ ਤੋਂ ਅਪਡੇਟ ਖਤਮ ਕਰ ਦਿੱਤਾ ਗਿਆ ਸੀ। ਕੰਪਨੀ ਨੇ ਇਸ ਵਾਰ ਇਕ-ਦੋ ਨਹੀਂ ਸਗੋਂ 49 ਫੋਨਾਂ ਲਈ ਵਟਸਐਪ ਦਾ ਸਪੋਰਟ ਖਤਮ ਕੀਤਾ ਹੈ। ਇਸ ਵਿਚ ਕੀ ਬ੍ਰਾਂਡਸ ਦੇ ਸਮਾਰਟਫੋਨ ਸ਼ਾਮਲ ਹਨ। ਇਸ ਵਿਚ ਐਪਲ, ਸੈਮਸੰਗ ਤੋਂ ਇਲਾਵਾ ਦੂਜੇ ਬ੍ਰਾਂਡਸ ਵੀ ਸ਼ਾਮਲ ਹਨ। ਹਾਲਾਂਕਿ, ਇਸ ਵਿਚ ਜ਼ਿਆਦਾਤਰ ਯੂਜ਼ਰਜ਼ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਇਹ ਫੋਨ ਕਾਫੀ ਪੁਰਾਣੇ ਹਨ ਅਤੇ ਕਾਫੀ ਘੱਟ ਸੰਭਾਵਨਾ ਹੈ, ਕੋਈ ਇਨ੍ਹਾਂ ਫੋਨਾਂ ਦਾ ਇਸਤੇਮਾਲ ਅਜੇ ਵੀ ਕਰਦਾ ਹੋਵੇ। ਇੱਥੇ ਇਨ੍ਹਾਂ ਫੋਨਾਂ ਦੀ ਪੂਰੀ ਲਿਸਟ ਦੱਸ ਰਹੇ ਹਾਂ।
ਇਨ੍ਹਾਂ ਫੋਨਾਂ ‘ਚ ਬੰਦ ਹੋ ਗਿਆ ਵਟਸਐਪ ਦਾ ਸਪੋਰਟ
iPhone 5
iPhone 5c
Archos 53 Platinum
Grand S Flex ZTE
Grand X Quad V987 ZTE
HTC Desire 500
Huawei Ascend D
Huawei Ascend D1
Huawei Ascend D2
Huawei Ascend G740