ਫ਼ੁਟਕਲ

‘ਇੰਡੀਆ’ ਨੇ ਦੇਸ਼ ਸਾਹਮਣੇ ਸਹੀ ਏਜੰਡਾ ਨਾ ਰੱਖਿਆ ਤਾਂ ਸਾਰੀਆਂ ਕੋਸ਼ਿਸ਼ਾਂ ਵਿਅਰਥ ਜਾਣਗੀਆਂ : ਸ਼ਿਵਸੈਨਾ

ਮੁੰਬਈ: ਸ਼ਿਵ ਸੈਨਾ (ਯੂ.ਬੀ.ਟੀ) ਨੇ ਕਿਹਾ ਕਿ ਵਿਰੋਧੀ ਗਠਜੋੜ ਜੇਕਰ ਦੇਸ਼ ਸਾਹਮਣੇ ਅਪਣਾ ਏਜੰਡਾ ਸਹੀ ਢੰਗ ਨਾਲ ਪੇਸ਼ ਨਹੀਂ ਕਰਦਾ ਤਾਂ ਉਸ ਦੀਆਂ ਕੋਸ਼ਿਸ਼ਾਂ ਵਿਅਰਥ ਹੋ ਜਾਣਗੀਆਂ। ਪਾਰਟੀ ਦੀ ਇਹ ਟਿੱਪਣੀ ਅਗਲੀਆਂ ਲੋਕ ਸਭਾ ਚੋਣਾਂ ‘ਚ ਕੇਂਦਰ ‘ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਇਕਜੁੱਟ ਤਰੀਕੇ ਨਾਲ ਟੱਕਰ ਦੇਣ ਲਈ ਬਣਾਈ ਗਈ ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ਦੀ ਮੁੰਬਈ ‘ਚ ਖ਼ਤਮ ਹੋਈ ਬੈਠਕ ਤੋਂ ਇਕ ਦਿਨ ਬਾਅਦ ਆਈ ਹੈ।ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ‘ਚ ਪ੍ਰਕਾਸ਼ਤ ਸੰਪਾਦਕੀ ‘ਚ ਕਿਹਾ ਗਿਆ ਹੈ ਕਿ ਸਾਰੇ ਸੂਬਿਆਂ ‘ਚ ਸੀਟਾਂ ਦੀ ਵੰਡ ਦੇ ਮੁੱਦੇ ਦਾ ਸ਼ਾਂਤੀਪੂਰਨ ਹੱਲ ਹੋਣਾ ਚਾਹੀਦਾ ਹੈ।

ਵਿਰੋਧੀ ਧਿਰ ‘ਇੰਡੀਆ’ ਗਠਜੋੜ ਨੇ ਸ਼ੁਕਰਵਾਰ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿਚ “ਜਿਥੋਂ ਤਕ ਸੰਭਵ ਹੋ ਸਕੇ” ਇਕੱਠੇ ਲੜਨ ਦੀ ਸਹੁੰ ਖਾਧੀ। ਇਹ ਵੀ ਜ਼ੋਰ ਦਿਤਾ ਗਿਆ ਕਿ ਸੂਬਿਆਂ ਵਿਚ ਸੀਟਾਂ ਦੀ ਵੰਡ ਦੀ ਵਿਵਸਥਾ “ਦੇਣ ਅਤੇ ਲੈਣ” ਦੀ ਸਹਿਯੋਗੀ ਭਾਵਨਾ ਨਾਲ ਜਲਦੀ ਤੋਂ ਜਲਦੀ ਕੀਤੀ ਜਾਵੇਗੀ। ਮੁੰਬਈ ਦੇ ਗ੍ਰੈਂਡ ਹਯਾਤ ਹੋਟਲ ਵਿਚ ਹੋਈ ਮੀਟਿੰਗ ਵਿਚ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆਂ) ਦੀਆਂ 28 ਸੰਵਿਧਾਨਕ ਪਾਰਟੀਆਂ ਦੇ ਕੁੱਲ 63 ਪ੍ਰਤੀਨਿਧਾਂ ਨੇ ਹਿੱਸਾ ਲਿਆ।

ਸੰਪਾਦਕੀ ‘ਚ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ‘ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਸੂਬੇ ‘ਚ ਖੱਬੀਆਂ ਪਾਰਟੀਆਂ ਨਾਲ ਮਤਭੇਦ ਹਨ ਪਰ ‘ਇੰਡੀਆ’ ਗਠਜੋੜ ਦੀ ਬੈਠਕ ‘ਚ ਦੋਹਾਂ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ‘ਸਾਮਨਾ’ ਵਿਚ ਲਿਖਿਆ ਗਿਆ ਸੀ ਕਿ ਕੇਰਲ ਵਿਚ ਵੀ ਕਾਂਗਰਸ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.-ਐਮ) ਆਪਸ ਵਿਚ ਵਿਰੋਧੀ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਦਿੱਲੀ ਅਤੇ ਪੰਜਾਬ ਵਿਚ ਗੱਲਬਾਤ ਲਈ ਤਿਆਰ ਹੈ ਜਦਕਿ ਮਹਾਰਾਸ਼ਟਰ ਵਿਚ ਮਹਾਂ ਵਿਕਾਸ ਅਗਾੜੀ (ਐਮ.ਵੀ.ਏ.) ਦੇ ਹਿੱਸੇਦਾਰਾਂ ਵਿਚ ਕੋਈ ਮਤਭੇਦ ਨਹੀਂ ਹੈ। ਸ਼ਿਵ ਸੈਨਾ (ਯੂਬੀਟੀ), ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਐਮ.ਵੀ.ਏ ਨੇ. ‘ਇੰਡੀਆ’ ਦੀ ਦੋ ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕੀਤੀ।

ਤਾਲਮੇਲ ਦੇ ਯਤਨਾਂ ਨੂੰ ਉਜਾਗਰ ਕਰਦੇ ਹੋਏ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ  ਅਤੇ ਫਾਰੂਕ ਅਬਦੁੱਲਾ ਦੀ ਅਗਵਾਈ ਵਾਲੀ ਨੈਸ਼ਨਲ ਕਾਨਫਰੰਸ ਵੀ ਜੰਮੂ-ਕਸ਼ਮੀਰ ਵਿਚ ਇਕੱਠੇ ਹੋਏ ਹਨ। ਸੰਪਾਦਕੀ ‘ਚ ਕਿਹਾ ਗਿਆ ਹੈ, ”ਇਹ ਧਾਗੇ (ਪਾਰਟੀਆਂ) ਅਟੁੱਟ ਰੇਸ਼ਿਆਂ ਨਾਲ ਬੁਣੇ ਗਏ ਹਨ, ਪਰ ਜੇਕਰ ਸਹੀ ਏਜੰਡਾ ਜਨਤਾ ਦੇ ਸਾਹਮਣੇ ਨਾ ਰੱਖਿਆ ਗਿਆ ਤਾਂ ਇਹ ਸਾਰੀਆਂ ਕੋਸ਼ਿਸ਼ਾਂ ਵਿਅਰਥ ਹੋ ਜਾਣਗੀਆਂ।”

ਇਸ ਵਿਚ ਕਿਹਾ ਗਿਆ ਕਿ ਜੇਕਰ ‘ਤਾਨਾਸ਼ਾਹ’ ਨਾਲ ਲੜਨਾ ਹੈ ਤਾਂ ਸਾਰੀਆਂ 28 ਪਾਰਟੀਆਂ ਨੂੰ ਆਜ਼ਾਦ ਗੱਲਬਾਤ ਕਰਨੀ ਪਵੇਗੀ। ਸ਼ਿਵ ਸੈਨਾ (ਯੂ.ਬੀ.ਟੀ.) ਨੇ 18 ਤੋਂ 22 ਸਤੰਬਰ ਤਕ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਕੇਂਦਰ ‘ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਮੁਤਾਬਕ ਸੈਸ਼ਨ ਦਾ ਸਮਾਂ ਮਹਾਰਾਸ਼ਟਰ ਦੇ ਪ੍ਰਸਿੱਧ ਤਿਉਹਾਰ ਗਣੇਸ਼ ਉਤਸਵ ਸਮੇਂ ਰੱਖਿਆ ਗਿਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-