ਕੇਂਦਰੀ ਜੇਲ੍ਹ ’ਚ ਫਿਰ ਭਿੜੇ ਹਵਾਲਾਤੀ, ਪਈਆਂ ਭਾਜੜਾਂ
ਬਠਿੰਡਾ: ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ਵਿਚ ਬੀਤੇ ਦਿਨੀਂ ਫਿਰ ਹਵਾਲਾਤੀ ਆਪਸ ਵਿਚ ਭਿੜ ਗਏ ਜਿਸ ਤੋਂ ਬਾਅਦ ਥਾਣਾ ਕੈਂਟ ਪੁਲਸ ਵਲੋਂ ਤਿੰਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਹਾਇਕ ਸੁਪਰਡੈਂਟ ਸੁਰਿੰਦਰ ਸਿੰਘ ਨੇ ਕੈਂਟ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਕੇਂਦਰੀ ਜੇਲ ਵਿਚ ਬੰਦ ਹਵਾਲਾਤੀ ਆਪਸ ਵਿਚ ਭਿੜ ਗਏ ਜਿਨ੍ਹਾਂ ਵਲੋਂ ਇਕ ਦੂਸਰੇ ਦੀ ਕੁੱਟਮਾਰ ਕੀਤੀ।