ਟਾਪ ਨਿਊਜ਼ਪੰਜਾਬ

ਬਿੱਲੀ ਥੈਲਿਓਂ ਬਾਹਰ: ਪੰਜਾਬ ਕਾਂਗਰਸ ਤੇ ਝਾੜੂ ਪਾਰਟੀ ਇਕੱਠੇ ਚੋਣਾਂ ਲੜਣਗੇ

ਫ਼ਾਈਲ ਫ਼ੋਟੋ

ਨਾਭਾ – ਅੱਜ ਨਾਭਾ ਵਿਖੇ ਪਹੁੰਚੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਪੰਜਾਬ ਵਿਚ ਆਪ ਅਤੇ ਕਾਂਗਰਸ ਮਿਲ ਕੇ ਲੜੇਗੀ। ਉਹਨਾਂ ਨੇ ਕਿਹਾ ਕਿ ਛੋਟੇ ਵਖਰੇਵੇਂ ਪਾਸੇ ਰੱਖ ਕੇ ਵੱਡੇ ਮਕਸਦ ਨਾਲ INDIA ਦਾ ਗਠਜੋੜ ਹੋਇਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮਕਸਦ ਭਾਜਪਾ ਤੋਂ ਲੋਕਾਂ ਨੂੰ ਬਚਾਉਣਾ ਹੈ ਤੇ ਇਸ ਦੇ ਲਈ ਉਹ ਕੁੱਝ ਵੀ ਕਰਨਗੇ।

ਉਹਨਾਂ ਨੇ ਕਿਹਾ ਕਿ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਕਈ ਘਟਨਾਵਾਂ ਹੋ ਰਹੀਆਂ ਪਰ ਭਾਜਪਾ ਉਸ ‘ਤੇ ਕੁੱਝ ਨਾ ਬੋਲ ਕੇ ਬਾਕੀ ਪਾਰਟੀਆਂ ਖਇਲਾਫ਼ ਬਿਆਨਬਾਜ਼ੀ ਕਰ ਰਹੀ ਹੈ ਜਦਕਿ ਉਹ ਭਾਜਪਾ ਦੀ ਇਸੇ ਤਾਨਾਸ਼ਾਹੀ ਖ਼ਿਲਾਫ਼ ਲੜਨ ਦੀ ਤਿਆਰੀ ਕਰ ਰਹੇ ਹਨ ਤੇ ਭਾਜਪਾ ਨੂੰ ਜ਼ਰੂਰ ਹਰਾਉਣਗੇ।
ਉਹਨਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਦੇਸ਼ ਅੰਦਰ ਇੰਡੀਆ ਮਹਾਂ-ਗਠਬੰਧਨ ਸਫ਼ਲ ਹੋਵੇਗਾ ਅਤੇ ਭਾਜਪਾ ਨੂੰ ਹਰਾਏਗਾ।

ਇਸ ਦੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ‘ਤੇ ਜੋ ਹਮਲਾ ਹੋਇਆ ਹੈ ਉਸ ਬਾਬਤ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਨਹੀਂ ਹੋਣੇ ਚਾਹੀਦੇ, ਚਾਹੇ ਉਹ ਕਿਸੇ ਵੀ ਪਾਰਟੀ ਦਾ ਲੀਡਰ ਹੈ ਜਾਂ ਕੋਈ ਨਾਗਰਿਕ ਜਿਨ੍ਹਾਂ ਨੇ ਵੀ ਇਹ ਹਰਕਤ ਕੀਤੀ ਹੈ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਓਧਰ ਸੁਖਬੀਰ ਬਾਦਲ ਵੱਲੋਂ ਪੰਜਾਬ ਸਰਕਾਰ ‘ਤੇ ਇਲਜ਼ਾਮ ਲਗਾਏ ਗਏ ਸਨ ਕਿ ਪੰਚਾਇਤਾਂ ਭੰਗ ਕਰਕੇ ਪੰਚਾਇਤਾਂ ਦੇ ਪੈਸੇ ਦੀ ਵਰਤੋਂ ਸਰਕਾਰ ਕਰਨਾ ਚਾਹੁੰਦੀ ਹੈ। ਜਿਸ ‘ਤੇ ਜਵਾਬ ਦਿੰਦਿਆਂ ਮੰਤਰੀ ਚੀਮਾ ਨੇ ਕਿਹਾ ਕਿ ਸਾਰਾ ਪੈਸਾ ਪੰਚਾਇਤਾਂ ਨੂੰ ਦਿੱਤਾ ਗਿਆ ਸੀ ਉਸ ‘ਤੇ ਕੋਈ ਵੀ ਰੋਕ ਨਹੀਂ ਸੀ। ਪੰਚਾਇਤਾਂ ਆਪਣਾ ਪੈਸਾ ਵਰਤ ਸਕਦੀਆਂ ਸੀ। ਜਿੱਥੇ ਪ੍ਰਬੰਧਕ ਲੱਗਣੇ ਹਨ ਪ੍ਰਬੰਧਕਾਂ ਰਾਹੀਂ ਇਹ ਪੈਸਾ ਖ਼ਰਚ ਹੋਣਾ ਸੀ। ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਬਿਆਨ ਹੁਣ ਅਹਿਮੀਅਤ ਨਹੀਂ ਰੱਖਦੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-