ਦੇਸ਼-ਵਿਦੇਸ਼ਫੀਚਰਜ਼

ਬੰਗਲਾਦੇਸ਼ ਸਰਹੱਦ ‘ਤੇ 106 ਸੋਨੇ ਦੇ ਬਿਸਕੁਟਾਂ ਸਮੇਤ ਦੋ ਤਸਕਰ ਗ੍ਰਿਫ਼ਤਾਰ

ਕੋਲਕਾਤਾ: ਬੀਐਸਐਫ ਅਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ), ਕੋਲਕਾਤਾ ਦੀ ਇੱਕ ਟੀਮ ਨੇ ਇੱਕ ਸਾਂਝੇ ਆਪ੍ਰੇਸ਼ਨ ਵਿਚ ਨਾਦੀਆ ਜ਼ਿਲ੍ਹੇ ਵਿਚ ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਸੋਨੇ ਦੀ ਤਸਕਰੀ ਦੀ ਇੱਕ ਵੱਡੀ ਕਾਰਵਾਈ ਨੂੰ ਨਾਕਾਮ ਕਰ ਦਿੱਤਾ ਹੈ ਅਤੇ ਇੱਕ ਘਰ ਤੋਂ 106 ਸੋਨੇ ਦੇ ਬਿਸਕੁਟਾਂ ਸਮੇਤ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਐਸਐਫ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਜ਼ਬਤ ਕੀਤੇ ਗਏ ਸੋਨੇ ਦਾ ਵਜ਼ਨ 14.296 ਕਿਲੋਗ੍ਰਾਮ ਹੈ, ਜਿਸ ਦੀ ਭਾਰਤੀ ਬਾਜ਼ਾਰ ਵਿਚ ਅੰਦਾਜ਼ਨ ਕੀਮਤ 8.50 ਕਰੋੜ ਰੁਪਏ ਹੈ।

ਇਹ ਸੋਨਾ ਬੰਗਲਾਦੇਸ਼ ਤੋਂ ਤਸਕਰੀ ਕਰਕੇ ਲਿਆਂਦਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੋਨੇ ਦੇ ਬਿਸਕੁਟ ਘਰ ਦੇ ਅੰਦਰ ਕੂੜੇ ਦੇ ਢੇਰ ਵਿੱਚ ਕੱਪੜੇ ਦੇ ਦੋ ਥੈਲਿਆਂ ਵਿੱਚ ਛੁਪਾ ਕੇ ਰੱਖੇ ਗਏ ਸਨ। ਗੁਪਤ ਸੂਚਨਾ ਦੇ ਆਧਾਰ ‘ਤੇ ਬੀਐਸਐਫ ਦੀ 32ਵੀਂ ਕੋਰ ਦੇ ਜਵਾਨਾਂ ਅਤੇ ਡੀਆਰਆਈ ਦੀ ਟੀਮ ਨੇ ਸ਼ਨੀਵਾਰ ਨੂੰ ਇੱਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਅਤੇ ਦੱਖਣੀ ਬੰਗਾਲ ਫਰੰਟੀਅਰ ਦੇ ਅਧੀਨ ਸਰਹੱਦੀ ਚੌਕੀ ਵਿਜੇਪੁਰ ਖੇਤਰ ਦੇ ਇਕ ਘਰ ਤੋਂ ਸੋਨੇ ਦੀ ਇੱਕ ਖੇਪ ਜ਼ਬਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਡੀਆਰਆਈ ਨੂੰ ਸਰਹੱਦੀ ਖੇਤਰ ‘ਚ ਸਥਿਤ ਵਿਜੇਪੁਰ ਪਿੰਡ ‘ਚ ਕਿਸੇ ਦੇ ਘਰ ‘ਚ ਸੋਨਾ ਲੁਕਾਏ ਜਾਣ ਦੀ ਠੋਸ ਸੂਚਨਾ ਮਿਲੀ ਸੀ ਜਿਸ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-