ਫ਼ੁਟਕਲ

ਜੀ20 ਸ਼ਿਖਰ ਸੰਮੇਲਨ ਦੀਆਂ ਤਿਆਰੀਆਂ ’ਤੇ ਨਵਾਂ ਵਿਵਾਦ, ਆਵਾਰਾ ਕੁੱਤਿਆਂ ’ਤੇ ਬੇਰਹਿਮੀ ਕਰਨ ਦਾ ਦੋਸ਼

ਨਵੀਂ ਦਿੱਲੀ: ਸ਼ਿਵਲਿੰਗ ਵਰਗੇ ਫੁਹਾਰੇ ਬਣਾਉਣ ’ਤੇ ਇਤਰਾਜ਼ ਉੱਠਣ ਤੋਂ ਬਾਅਦ ਰਾਜਧਾਨੀ ਨਵੀਂ ਦਿੱਲੀ ’ਚ ਹੋਣ ਜਾ ਰਹੇ ਜੀ20 ਸ਼ਿਖਰ ਸੰਮੇਲਨ ਦੀਆਂ ਤਿਆਰੀਆਂ ਨੂੰ ਇਕ ਹੋਰ ਲੈ ਕੇ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਪਸ਼ੂ ਅਧਿਕਾਰ ਸਮੂਹ ‘ਪੀਪਲ ਫਾਰ ਐਨੀਮਲਜ਼’ (ਪੀ.ਐੱਫ.ਏ.) ਨੇ ਦਾਅਵਾ ਕੀਤਾ ਹੈ ਕਿ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਨੇ 8 ਤੋਂ 10 ਸਤੰਬਰ ਤਕ ਹੋਣ ਵਾਲੇ ਜੀ-20 ਸੰਮੇਲਨ ਦੇ ਮੱਦੇਨਜ਼ਰ ਬਗ਼ੈਰ ਕਿਸੇ ਲਿਖਤੀ ਹੁਕਮ ਤੋਂ ਅਵਾਰਾ ਕੁੱਤਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਫੜਨਾ ਸ਼ੁਰੂ ਕਰ ਦਿਤਾ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਪਹਿਲਾਂ ਹੀ ਨਸਬੰਦੀ ਕੀਤੀ ਗਈ ਹੈ।

ਸਮੂਹ ਦੇ ਇਕ ਬਿਆਨ ਅਨੁਸਾਰ, ਯਾਤਰੀਆਂ ਨੇ ਹਵਾਈ ਅੱਡੇ ਦੇ ਟਰਮੀਨਲ 2 ’ਤੇ ਪੀ.ਐਫ.ਏ. ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕੁੱਤਿਆਂ ਨੂੰ ਭੌਂਕਦੇ ਵੇਖਿਆ, ਅਤੇ ਉਨ੍ਹਾਂ ਨੂੰ ਇੰਝ ਜਾਪਦਾ ਸੀ ਕਿ ਚੌਥੀ ਸ਼੍ਰੇਣੀ ਦੇ ਸਿਖਲਾਈਹੀਣ ਮਜ਼ਦੂਰ ਉਨ੍ਹਾਂ ਨੂੰ ਗੱਡੀਆਂ ’ਚ ਬਿਠਾਉਣ ਤੋਂ ਪਹਿਲਾਂ ਉਨ੍ਹਾਂ ਦੇ ਗਲਾਂ ’ਚ ਤਾਰਾਂ ਪਾ ਕੇ ਖਿੱਚ ਰਹੇ ਸਨ।

ਆਵਾਰਾ ਕੁੱਤਿਆਂ ਨੂੰ ਭੋਜਨ ਖੁਆਉਣ ਵਾਲੇ ਇਕ ਵਿਅਕਤੀ ਨੇ ਪੀ.ਐਫ.ਏ. ਨੂੰ ਇਹ ਵੀ ਦਸਿਆ ਕਿ ਕਤੂਰਿਆਂ ਸਮੇਤ ਕੁੱਤੀ ਨੂੰ ਵੀ ਪ੍ਰਗਤੀ ਮੈਦਾਨ ਤੋਂ ਚੁਕਿਆ ਗਿਆ ਸੀ ਅਤੇ ਕਿਸੇ ਨੂੰ ਨਹੀਂ ਪਤਾ ਕਿ ਸਾਰੇ ਕਤੂਰਿਆਂ ਨੂੰ ਨਾਲ ਲਿਜਾਇਆ ਗਿਆ ਜਾਂ ਕੁਝ ਨੂੰ ਲਾਪਰਵਾਹੀ ਨਾਲ ਛੱਡ ਦਿਤਾ ਗਿਆ ਸੀ।

ਪਸ਼ੂ ਅਧਿਕਾਰ ਸਮੂਹ ਨੇ ਕਿਹਾ ਕਿ ਸ਼ਹਿਰ ਦੇ 47 ਸਥਾਨਾਂ ’ਤੇ ਅਵਾਰਾ ਕੁੱਤਿਆਂ ਨੂੰ ਹਟਾਉਣ ਦੇ ਅਪਣੇ 3 ਅਗੱਸਤ ਦੇ ਹੁਕਮ ਨੂੰ ਜਲਦਬਾਜ਼ੀ ’ਚ ਵਾਪਸ ਲੈਣ ਤੋਂ ਬਾਅਦ, ਐਮ.ਸੀ.ਡੀ. ਨੇ ਕਿਸੇ ਵੀ ਯੋਜਨਾ ਜਾਂ ਹੁਕਮ ਨੂੰ ਸਾਂਝਾ ਕਰਨ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਸ਼ਹਿਰ ’ਚ ਕੁੱਤਿਆਂ ਨੂੰ ਫੜਨ ਦਾ ਕੰਮ ਜਾਰੀ ਰਖਿਆ ਹੈ।

ਬਿਆਨ ਮੁਤਾਬਕ ਕੁੱਤੇ ਫੜਨ ਵਾਲੀਆਂ ਟੀਮਾਂ ਨੇ ਦੋ ਥਾਵਾਂ ’ਤੇ ਕਾਰਵਾਈ ਕੀਤੀ, ਜਿਸ ਵਿਚ ਇਕ ਮਹੀਨਾ ਪਹਿਲਾਂ ਪ੍ਰਗਤੀ ਮੈਦਾਨ ਤੋਂ ਅਤੇ ਹਵਾਈ ਅੱਡੇ ਦੇ ਟਰਮੀਨਲ-2 ਇਲਾਕੇ ਤੋਂ ਕੁੱਤੇ ਫੜੇ ਗਏ ਸਨ।

ਬਿਆਨ ’ਚ ਕਿਹਾ ਗਿਆ ਹੈ, ‘‘ਪਸ਼ੂ ਭਲਾਈ ਲਈ ਕੰਮ ਕਰਨ ਵਾਲੀ ਇਕ ਸੰਸਥਾ ਨੇ ਮਦਦ ਦਾ ਹੱਥ ਵਧਾਇਆ ਸੀ, ਪਰ ਐੱਮ.ਸੀ.ਡੀ. ਨੇ ਇਸ ਪੇਸ਼ਕਸ਼ ਨੂੰ ਰੱਦ ਕਰ ਦਿਤਾ ਅਤੇ ਖੁੱਲ੍ਹੇਆਮ ਅਤੇ ਗੈਰ-ਕਾਨੂੰਨੀ ਤੌਰ ’ਤੇ ਕੁੱਤਿਆਂ ਨੂੰ ਫੜਿਆ, ਜਿਨ੍ਹਾਂ ’ਚੋਂ ਜ਼ਿਆਦਾਤਰ ਦੀ ਨਸਬੰਦੀ ਹੋ ਚੁਕੀ ਸੀ।’’

ਇਸ ’ਚ ਕਿਹਾ ਗਿਆ ਹੈ ਕਿ ਤਿੰਨ ਟੀਮਾਂ ਨੇ ਹਵਾਈ ਅੱਡੇ ਦੇ ਉਸ ਖੇਤਰ ਵਿਚ ਕਾਰਵਾਈ ਕੀਤੀ ਜਿੱਥੇ ਪਹਿਲਾਂ ਕਦੇ ਕੁੱਤਿਆਂ ਨੂੰ ਨਹੀਂ ਚੁੱਕਿਆ ਗਿਆ ਸੀ। ਪੀ.ਐਫ.ਏ. ਟਰੱਸਟੀ ਅੰਬਿਕਾ ਸ਼ੁਕਲਾ ਨੇ ਕਿਹਾ ਕਿ ਦੋਸਤਾਨਾ, ਨਸਬੰਦੀ ਵਾਲੇ ਕੁੱਤਿਆਂ ਨੂੰ ਹਟਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਜੇਕਰ ਤੁਸੀਂ ਅਜਿਹਾ ਕਰਨ ਜਾ ਰਹੇ ਹੋ, ਤਾਂ ਇਸ ਨੂੰ ਸਹੀ ਢੰਗ ਨਾਲ ਕਰੋ।

ਇਸ ਖ਼ਬਰ ਬਾਰੇ ਕੁਮੈਂਟ ਕਰੋ-