ਫੀਚਰਜ਼ਫ਼ੁਟਕਲ

ਤਾਮਿਲਨਾਡੂ CM ਦੇ ਬੇਟੇ ਨੇ ਸਨਾਤਨ ਧਰਮ ਦੀ ਡੇਂਗੂ ਨਾਲ ਕੀਤੀ ਤੁਲਨਾ, ਕਿਹਾ: ਇਸ ਨੂੰ ਖ਼ਤਮ ਕਰਨ ਦੀ ਲੋੜ

ਤਾਮਿਲਨਾਡੂ – ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਦੇ ਪੁੱਤਰ ਉਧਯਨਿਧੀ ਸਟਾਲਿਨ ਸਨਾਤਨ ਧਰਮ ਨਾਲ ਸਬੰਧਤ ਆਪਣੇ ਬਿਆਨ ਕਾਰਨ ਵਿਵਾਦਾਂ ਵਿਚ ਘਿਰ ਗਏ ਹਨ। ਸੋਸ਼ਲ ਮੀਡੀਆ ‘ਤੇ ਸਖ਼ਤ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਬਿਆਨ ਬਾਰੇ ਸਪੱਸ਼ਟੀਕਰਨ ਵੀ ਦਿੱਤਾ ਹੈ। ਉਨ੍ਹਾਂ ਦੇ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ਵੀ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ। ਇਕ ਪਾਸੇ ਕਈ ਉਸ ਦੀ ਆਲੋਚਨਾ ਕਰ ਰਹੇ ਹਨ ਅਤੇ ਦੂਜੇ ਪਾਸੇ ਕਈ ਉਸ ਦੇ ਸਮਰਥਨ ਵਿਚ ਸਾਹਮਣੇ ਆ ਰਹੇ ਹਨ।

ਦ੍ਰਵਿੜ ਮੁਨੇਤਰ ਕੜਗਮ (ਡੀ.ਐੱਮ.ਕੇ.) ਦੇ ਨੇਤਾ ਅਤੇ ਤਾਮਿਲਨਾਡੂ ਸਰਕਾਰ ਦੇ ਮੰਤਰੀ ਉਧਯਨਿਧੀ ਸਟਾਲਿਨ ਨੇ ‘ਸਨਾਤਨ ਧਰਮ ਦੇ ਖਾਤਮੇ’ ਦੇ ਮੁੱਦੇ ‘ਤੇ ਇਕ ਸੰਮੇਲਨ ‘ਚ ਕਿਹਾ, ‘ਸਨਾਤਨ ਧਰਮ ਮਲੇਰੀਆ ਡੇਂਗੂ ਵਾਂਗ ਹੈ, ਜਿਸ ਨੂੰ ਖ਼ਤਮ ਕਰਨ ਦੀ ਲੋੜ ਹੈ’। ਉਧਯਨਿਧੀ ਰਾਜ ਦੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਤੋਂ ਇਲਾਵਾ, ਉਧਿਆਨਿਧੀ ਇੱਕ ਫਿਲਮ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵੀ ਹਨ।

ਉਨ੍ਹਾਂ ਕਿਹਾ ਕਿ “ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਵਿਰੋਧ ਕਰਨਾ ਕਾਫ਼ੀ ਨਹੀਂ ਹੈ, ਸਾਨੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੋਵੇਗਾ। ਮੱਛਰ, ਡੇਂਗੂ ਬੁਖਾਰ, ਮਲੇਰੀਆ, ਕੋਰੋਨਾ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਅਸੀਂ ਸਿਰਫ਼ ਵਿਰੋਧ ਨਹੀਂ ਕਰ ਸਕਦੇ, ਸਾਨੂੰ ਇਨ੍ਹਾਂ ਨੂੰ ਖ਼ਤਮ ਕਰਨਾ ਹੈ। ਸਨਾਤਨ ਵੀ ਅਜਿਹਾ ਹੀ ਹੈ।”

ਇਸ ਖ਼ਬਰ ਬਾਰੇ ਕੁਮੈਂਟ ਕਰੋ-