ਬੀਬੀ ਰਣਜੀਤ ਕੌਰ ਨੇ DSGMC ਵੱਲੋਂ ਭੇਜੇ ਨੋਟਿਸ ਦਾ ਦਿੱਤਾ ਜਵਾਬ
ਨਵੀਂ ਦਿੱਲੀ – 29 ਅਗਸਤ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਮੈਨੇਜਰ ਧਰਮਿੰਦਰ ਸਿੰਘ ਨੂੰ ਹੁਣ ਇਕੋ ਦਮ 2021 ਦੇ ਅਦਾਲਤੀ ਫ਼ੈਸਲੇ ਦੀ ਯਾਦ ਆ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਰਣਜੀਤ ਕੌਰ ਨੂੰ 87 ਲੱਖ ਰੁਪਏ ਦੀ ਵਸੂਲੀ ਦਾ ਨੋਟਿਸ ਭੇਜਿਆ ਸੀ। ਇਸ ਨੋਟਿਸ ਨੂੰ ਲੈ ਕੇ ਹੁਣ ਬੀਬੀ ਰਣਜੀਤ ਕੌਰ ਦਾ ਬਿਆਨ ਸਾਹਮਣੇ ਆਇਆ ਹੈ।
ਬੀਬੀ ਰਣਜੀਤ ਕੌਰ ਨੇ ਕਿਹਾ ਕਿ ਉਹਨਾਂ ਦਾ ਧੜਮਿੰਦਰ ਸਿੰਘ ਨੂੰ ਪਹਿਲਾਂ ਸਵਾਲ ਇਹ ਹੈ ਕਿ ਉਹਨਾਂ ਨੇ ਇਹ ਨੋਟਿਸ ਭੇਜਿਆ ਕਿਸ ਦੇ ਕਹਿਣ ‘ਤੇ ਭੇਜਿਆ ਹੈ ਕਿਉਂਕਿ ਉਹ ਤਾਂ ਉਹਨਾਂ ਦੇ ਮੈਂਬਰ ਨਹੀਂ ਹਨ। ਉਹਨਾਂ ਨੇ ਕਿਹਾ ਕਿ ਜਿਹੜਾ ਫੰਡ ਰਿਕਵਰ ਕਰਨ ਲਈ ਇਹਨਾਂ ਨੇ ਮੈਨੂੰ ਨੋਟਿਸ ਭੇਜਿਆ ਹੈ ਉਹ ਫੰਡ ਉਹਨਾਂ ਨੇ ਵਰਤਿਆ ਹੀ ਨਹੀਂ ਤੇ ਨਾ ਹੀ ਉਹ ਉਹਨਾਂ ਦੇ ਖਾਤੇ ਵਿਚ ਜਮ੍ਹਾ ਹੋਇਆ ਹੈ।
ਬੀਬੀ ਰਣਜੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਤਾਂ ਉਹ ਲਿਸਟ ਦਿੱਤੀ ਜਾਵੇ ਜਿਸ ਵਿਚ ਪੈਸਿਆਂ ਦਾ ਹਿਸਾਬ ਤੇ ਜਿਹਨਾਂ ਨੂੰ ਉਹ ਪੈਸੇ ਦਿੱਤੇ ਗਏ ਹਨ ਉਹਨਾਂ ਲੋਕਾਂ ਦੇ ਘਰ ਜਾ ਕੇ ਉਹਨਾਂ ਨੂੰ ਅਪੀਲ ਕਰਨਗੇ ਕਿ ਇਹਨਾਂ ਦੇ ਪੈਸੇ ਵਾਪਸ ਕਰ ਦੇਣ ਕਿਉਂਕਿ ਇਹਨਾਂ ਕੋਲ ਪੈਸੇ ਨਹੀਂ ਹਨ। ਉਹਨਾਂ ਨੇ ਕਿਹਾ ਕਿ ਉਹ ਪ੍ਰਧਾਨ ਦੀ ਸੋਚ ਤੋਂ ਹੈਰਾਨ ਹਨ ਕਿ ਇਹ ਉਹ ਪੈਸਾ ਵੀ ਰਿਕਵਰ ਕਰਨਾ ਚਾਹੁੰਦੇ ਹਨ ਜਿਸ ਨਾਲ ਲੋੜਵੰਦ ਲੋਕਾਂ ਦੀ ਮਦਦ ਹੋਈ ਹੈ।