ਫੀਚਰਜ਼ਭਾਰਤ

ਬਦਲਾਉ ਵਾਲਿਆਂ ਦੀ ਸਰਕਾਰ ਦੌਰਾਨ ਪੰਜਾਬ ਦੇ 6 ਜ਼ਿਲ੍ਹਿਆਂ ਦੇ ਸਕੂਲਾਂ ਵਿਚ 68 ਕਮਰਿਆਂ ਦੀ ਖਸਤਾ ਹਾਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਲੁਧਿਆਣਾ ਦੇ ਇਕ ਸਰਕਾਰੀ ਸਕੂਲ ਦੀ ਮੁਰੰਮਤ ਦੌਰਾਨ ਛੱਤ ਡਿੱਗਣ ਕਾਰਨ ਇਕ ਅਧਿਆਪਕ ਦੀ ਮੌਤ ਹੋ ਜਾਣ ਕਾਰਨ ਵਿਭਾਗ ਐਕਸ਼ਨ ਵਿਚ ਆਇਆ ਹੈ ਅਤੇ ਪੰਜਾਬ ਭਰ ਦੇ ਸਕੂਲਾਂ ਦੀਆਂ ਇਮਾਰਤਾਂ ਦੀ ਜਾਂਚ ਦੇ ਹੁਕਮ ਦਿਤੇ ਹਨ ਤਾਂ ਜੋ ਉਨ੍ਹਾਂ ਦੀ ਮੁਰੰਮਤ ਕੀਤੀ ਜਾਵੇ।

ਸੂਬੇ ਵਿਚ ਸਕੂਲਾਂ ਦੀ ਹਾਲਤ ਅਤੇ ਅਸੁਰੱਖਿਅਤ ਕਮਰਿਆਂ ਦੀ ਰਿਪੋਰਟ ‘ਚ ਪਾਇਆ ਕਿ 6 ਜ਼ਿਲ੍ਹਿਆਂ ਵਿਚ 68 ਕਮਰਿਆਂ ਦੀ ਖਸਤਾ ਹਾਲ ਹੈ। ਲੁਧਿਆਣਾ ਦੇ 111 ਸਰਕਾਰੀ ਸਕੂਲਾਂ ਨੇ ਸੁਰੱਖਿਆ ਸਰਵੇਖਣ ਲਈ ਅਪਲਾਈ ਕੀਤਾ ਹੈ। ਇਸ ‘ਤੇ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਆਪਣੇ-ਆਪਣੇ ਸਕੂਲਾਂ ਦੇ ਕਮਰਿਆਂ, ਵਰਾਂਡੇ ਅਤੇ ਚਾਰਦੀਵਾਰੀ ਦਾ ਸੇਫਟੀ ਆਡਿਟ ਕਰਵਾਉਣ ਲਈ ਕਿਹਾ ਹੈ।

ਵਿਭਾਗ ਨੇ ਜ਼ਿਲ੍ਹਾ ਪੱਧਰ ‘ਤੇ ਸਾਰੇ ਸਰਕਾਰੀ ਸਕੂਲਾਂ ਨੂੰ B&R (PWD) ਨਾਲ ਸੰਪਰਕ ਕਰਨ ਅਤੇ ਬਿਲਡਿੰਗ ਆਡਿਟ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ B&R ਵੱਲੋਂ ਅਸੁਰੱਖਿਅਤ ਪਾਏ ਗਏ ਕਮਰਿਆਂ, ਵਰਾਂਡੇ ਅਤੇ ਚਾਰਦੀਵਾਰੀ ਲਈ ਅਸੁਰੱਖਿਅਤ ਸਰਟੀਫਿਕੇਟ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜੇ ਜਾਣ।

ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਕਮਰਿਆਂ ਦੀ ਖਸਤਾ ਹਾਲ

ਫਤਿਹਗੜ੍ਹ ਸਾਹਿਬ 5
ਫ਼ਿਰੋਜ਼ਪੁਰ 32
ਸ੍ਰੀ ਮੁਕਤਸਰ ਸਾਹਿਬ 17
ਪਟਿਆਲਾ 6
ਬਠਿੰਡਾ 5
ਮੋਗਾ 3

ਇਸ ਖ਼ਬਰ ਬਾਰੇ ਕੁਮੈਂਟ ਕਰੋ-