ਭਾਰਤ

ਪੈਕਟ ‘ਚ ਇਕ ਬਿਸਕੁਟ ਨਿਕਲਿਆ ਘੱਟ, ITC ਨੂੰ ਗਾਹਕ ਨੂੰ ਦੇਣਾ ਪਵੇਗਾ ਇਕ ਲੱਖ ਰੁਪਏ ਦਾ ਮੁਆਵਜ਼ਾ

ਤਿਰੂਵੱਲੁਰ (ਤਾਮਿਲਨਾਡੂ) –  ਇੱਥੋਂ ਦੇ ਜ਼ਿਲ੍ਹਾ ਖਪਤਕਾਰ ਫੋਰਮ ਨੇ ਆਈਟੀਸੀ ਲਿਮਟਿਡ ਦੇ ਫੂਡ ਡਿਵੀਜ਼ਨ ਨੂੰ ਅਨੁਚਿਤ ਵਪਾਰਕ ਅਭਿਆਸਾਂ ਲਈ ਇੱਕ ਗਾਹਕ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਖਪਤਕਾਰ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਕੰਪਨੀ ਦੇ ਬਿਸਕੁਟ ਬ੍ਰਾਂਡ ਸਨਫੀਸਟ ਮੈਰੀ ਕੇ ਲਾਈਟ ਦੇ ਪੈਕਟ ਵਿਚੋਂ ਇੱਕ ਬਿਸਕੁਟ ਘੱਟ ਮਿਲਿਆ ਹੈ।

ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਆਪਣੇ ਹਾਲੀਆ ਹੁਕਮਾਂ ਵਿਚ ਕੰਪਨੀ ਨੂੰ ਬੈਚ ਨੰਬਰ 0502C36 ਵਿੱਚ ਵਿਵਾਦਿਤ ਬਿਸਕੁਟ ‘ਸਨਫੀਸਟ ਮੈਰੀ ਲਾਈਟ’ ਦੀ ਵਿਕਰੀ ਬੰਦ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਫੋਰਮ ਨੇ ਕੰਪਨੀ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਬਿਸਕੁਟਾਂ ਦੇ ਵਜ਼ਨ ਦੇ ਸਬੰਧ ਵਿਚ ਦਿੱਤੀ ਗਈ ਚੁਣੌਤੀ ਲਾਗੂ ਨਹੀਂ ਹੋਵੇਗੀ।

ਸ਼ਿਕਾਇਤਕਰਤਾ ਚੇਨਈ ਦੇ ਪੀ. ਦਿਲੀਬਾਬੂ ਨੇ ਦੋਸ਼ ਲਾਇਆ ਕਿ ਪੈਕਟ ਵਿਚ 16 ਬਿਸਕੁਟ ਹੋਣ ਦਾ ਜ਼ਿਕਰ ਹੈ। ਹਾਲਾਂਕਿ, ਇਸ ਵਿਚੋਂ ਇਕ ਬਿਸਕੁਟ ਘੱਟ ਨਿਕਲਿਆ ਹੈ। “ਪਹਿਲਾਂ (ਕੰਪਨੀ ਦੇ ਵਕੀਲ) ਨੇ ਦਲੀਲ ਦਿੱਤੀ ਕਿ ਉਤਪਾਦ ਸਿਰਫ਼ ਭਾਰ ਦੇ ਆਧਾਰ ‘ਤੇ ਵੇਚਿਆ ਗਿਆ ਸੀ ਨਾ ਕਿ ਬਿਸਕੁਟਾਂ ਦੀ ਗਿਣਤੀ ਦੇ ਆਧਾਰ ‘ਤੇ। ਅਜਿਹੀਆਂ ਦਲੀਲਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਰੈਪਰ ਖਰੀਦਦਾਰਾਂ ਨੂੰ ਸਪੱਸ਼ਟ ਤੌਰ ‘ਤੇ ਜਾਣਕਾਰੀ ਪ੍ਰਦਾਨ ਕਰਦਾ ਹੈ।

ਖਪਤਕਾਰਾਂ ਨੂੰ ਸਿਰਫ ਉਤਪਾਦ ਬਿਸਕੁਟਾਂ ਦੀ ਗਿਣਤੀ ਦੇ ਆਧਾਰ ‘ਤੇ ਖਰੀਦਣਾ ਹੁੰਦਾ ਹੈ। ਮੌਜੂਦਾ ਮਾਮਲੇ ਵਿਚ ਸਭ ਤੋਂ ਵੱਡਾ ਇਲਜ਼ਾਮ ਬਿਸਕੁਟਾਂ ਦੀ ਘੱਟ ਗਿਣਤੀ ਨੂੰ ਲੈ ਕੇ ਹੈ। ਖਪਤਕਾਰ ਫੋਰਮ ਨੇ ਫਿਰ ਨਿਰਦੇਸ਼ ਦਿੱਤਾ ਕਿ ਕੰਪਨੀ ਦਿਲੀਬਾਬੂ ਨੂੰ ਮੁਆਵਜ਼ੇ ਵਜੋਂ 1 ਲੱਖ ਰੁਪਏ ਅਤੇ ਮੁਕੱਦਮੇਬਾਜ਼ੀ ਦੇ ਖਰਚਿਆਂ ਲਈ 10,000 ਰੁਪਏ ਅਦਾ ਕਰੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-