ਗੰਭੀਰ ਰਿਹਾਇਸ਼ ਸੰਕਟ ਨਾਲ ਜੂਝ ਰਹੇ ਕੈਨੇਡਾ ਪਹੁੰਚੇ ਪੰਜਾਬੀ ਵਿਦਿਆਰਥੀ, ਧਰਨਾ ਲਾਉਣ ਨੂੰ ਹੋਏ ਮਜਬੂਰ
ਮੁਹਾਲੀ: ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਵਿਦਿਆਰਥੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦਿਆਰਥੀਆਂ ਨੂੰ ਉੱਥੇ ਰਿਹਾਇਸ਼ ਨਹੀਂ ਮਿਲ ਰਹੀ। ਇਹਨਾਂ ਵਿਦਿਆਰਥੀਆਂ ਨੇ ਸਤੰਬਰ ਅਤੇ ਜਨਵਰੀ ਲਈ ਕੈਨੇਡੋਰ ਕਾਲਜ ਅਤੇ ਨਿਪਿਸਿੰਗ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। ਦਾਖ਼ਲਾ ਪ੍ਰਕਿਰਿਆ ਦੌਰਾਨ ਕੀਤੇ ਵਾਅਦਿਆਂ ਦੇ ਬਾਵਜੂਦ ਇਹ ਕਾਲਜ ਰਿਹਾਇਸ਼ ਮੁਹੱਈਆ ਕਰਵਾਉਣ ਵਿਚ ਨਾਕਾਮ ਰਹੇ ਹਨ, ਜਿਸ ਕਾਰਨ ਗੁੱਸੇ ਵਿਚ ਆਏ ਵਿਦਿਆਰਥੀਆਂ ਨੇ ਧਰਨਾ ਲਗਾਇਆ।
ਇਕ ਵਿਦਿਆਰਥੀ ਨੇ ਦੱਸਿਆ ਮਕਾਨ ਮਾਲਕ ਮਨਮਰਜ਼ੀ ਦੇ ਰੇਟ ਵਸੂਲ ਰਹੇ ਹਨ। ਸ਼ੇਅਰਡ ਬੇਸਮੈਂਟ ਕਮਰੇ ਜਿਨ੍ਹਾਂ ਦੀ ਕੀਮਤ 300 ਡਾਲਰ (24,956 ਰੁਪਏ) ਜਾਂ 350 ਡਾਲਰ (29,114 ਰੁਪਏ) ਹੋਣੀ ਚਾਹੀਦੀ ਹੈ, ਉਸ ਦੀ ਲਾਂਡਰੀ ਅਤੇ Wi-Fi ਨੂੰ ਛੱਡ ਕੇ 700 ਡਾਲਰ (58,231 ਰੁਪਏ) ਜਾਂ 800 ਡਾਲਰ ਜਾਂ (66,549 ਰੁਪਏ) ਲਈ ਕਿਰਾਏ ‘ਤੇ ਦਿਤੇ ਜਾ ਰਹੇ ਹਨ।