ਟਾਪ ਨਿਊਜ਼ਪੰਜਾਬ

ਮੁਹਾਲੀ ‘ਚ ਵੀ ‘ਦਿੱਲੀ ਮਾਡਲ’ ਲਾਗੂ: ਕਾਰ ਚੋਂ ATM ਚੁਰਾ ਕੇ ਕਢਵਾਏ 46 ਹਜ਼ਾਰ ਰੁਪਏ, ਨੌਜਵਾਨ ਦਾ ਮੋਬਾਇਲ ਵੀ ਲੈ ਕੇ ਸ਼ਾਤਿਰ ਚੋਰ

ਮੁਹਾਲੀ: ਮੁਹਾਲੀ ਦੇ ਖਰੜ ਸਥਿਤ ਇਕ ਨਿੱਜੀ ਯੂਨੀਵਰਸਿਟੀ ਦੀ ਪਾਰਕਿੰਗ ਵਿਚ ਖੜੀ ਕਾਰ ਵਿਚੋਂ ਪਰਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਪਰਸ ਵਿਚ ਰੱਖੇ ਏਟੀਐਮ ਨਾਲ 46,600 ਰੁਪਏ ਉਡਾ ਕੇ ਲੈ ਗਿਆ। ਪੀੜਤਾ ਰੋਪੜ ਦੇ ਨੂਰਪੁਰ ਬੇਦੀ ਤੋਂ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਦੀ ਪ੍ਰੀਖਿਆ ਦੇਣ ਆਇਆ ਸੀ। ਇਹ ਘਟਨਾ 6 ਸਤੰਬਰ ਨੂੰ ਵਾਪਰੀ ਸੀ ਪਰ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਹੈ।

ਪੀੜਤ ਨੇ ਦੱਸਿਆ ਕਿ ਪਹਿਲਾਂ ਪੁਲਿਸ ਮਾਮਲੇ ਦੀ ਸ਼ਿਕਾਇਤ ਲੈਣ ਤੋਂ ਟਾਲਾ ਵੱਟ ਰਹੀ ਸੀ। ਜਦੋਂ ਉਹ ਵਾਰ-ਵਾਰ ਥਾਣੇ ਗਿਆ ਤਾਂ ਪੁਲਿਸ ਨੇ ਉਸ ਦੀ ਸ਼ਿਕਾਇਤ ਲੈ ਕੇ ਹੁਣ ਕੇਸ ਦਰਜ ਕਰ ਲਿਆ ਹੈ। ਪੀੜਤ ਅਮਨਦੀਪ ਨੇ ਦੱਸਿਆ ਕਿ ਇਹ ਲੋਕ ਬਦਮਾਸ਼ ਚੋਰ ਸਨ। ਉਨ੍ਹਾਂ ਨੇ ਕਾਰ ਦਾ ਕੋਈ ਸ਼ੀਸ਼ਾ ਨਹੀਂ ਤੋੜਿਆ ਸਗੋਂ ਡਰਾਈਵਰ ਸਾਈਡ ਦੇ ਸ਼ੀਸ਼ੇ ਦੀ ਰਬੜ ਕੱਢ ਕੇ ਕਾਰ ਦਾ ਤਾਲਾ ਖੋਲ੍ਹਿਆ ਸੀ। ਸਾਮਾਨ ਚੋਰੀ ਕਰਕੇ ਦੁਬਾਰਾ ਲਾਕ ਲਗਾ ਦਿਤਾ। ਪ੍ਰੀਖਿਆ ਕੇਂਦਰ ਵਿੱਚ ਮੋਬਾਈਲ ਅਤੇ ਪਰਸ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਸੀ। ਇਸ ਲਈ ਉਹ ਆਪਣਾ ਸਾਮਾਨ ਕਾਰ ਵਿਚ ਰੱਖ ਕੇ ਪੇਪਰ ਦੇਣ ਲਈ ਚਲਾ ਗਿਆ।

ਚੋਰਾਂ ਨੇ ਪਰਸ ਸਮੇਤ ਪੀੜਤਾ ਦਾ ਮੋਬਾਈਲ ਵੀ ਚੋਰੀ ਕਰ ਲਿਆ। ਉਨ੍ਹਾਂ ਨੂੰ ਏਟੀਐਮ ਕਾਰਡ ਦਾ ਪਿੰਨ ਪਤਾ ਨਹੀਂ ਸੀ ਪਰ ਫਿਰ ਉਨ੍ਹਾਂ ਨੇ ਮੋਬਾਈਲ ’ਤੇ ਓਟੀਪੀ ਰਾਹੀਂ ਇਹ ਲੈਣ-ਦੇਣ ਕੀਤਾ। ਏਟੀਐਮ ਮਸ਼ੀਨ ਵਿੱਚੋਂ ਨਕਦੀ ਕਢਵਾਉਣ ਲਈ ਪਿੰਨ ਦੀ ਲੋੜ ਹੁੰਦੀ ਹੈ ਪਰ ਚੋਰਾਂ ਨੇ ਮੋਬਾਈਲ ’ਤੇ ਓਟੀਪੀ ਲੈ ਕੇ ਏਟੀਐਮ ਕਾਰਡ ਦਾ ਪਿੰਨ ਵੀ ਬਦਲ ਦਿਤਾ ਸੀ।

ਚੋਰ ਬਹੁਤ ਚਲਾਕ ਅਤੇ ਸੂਝਵਾਨ ਹਨ। ਪਹਿਲਾਂ ਉਨ੍ਹਾਂ ਨੇ 10,000 ਰੁਪਏ, ਫਿਰ 20,000 ਰੁਪਏ ਅਤੇ ਫਿਰ 10,000 ਰੁਪਏ ਏ.ਟੀ.ਐਮ ਕਾਰਡ ਤੋਂ ਕਢਵਾ ਲਏ। ਜਦੋਂ ਏ.ਟੀ.ਐਮ ਕਾਰਡ ਦੀ 40 ਹਜ਼ਾਰ ਦੀ ਲਿਮਟ ਪੂਰੀ ਹੋ ਗਈ ਤਾਂ ਇਕ ਦੁਕਾਨ ‘ਤੇ 6200 ਦੀ ਖਰੀਦਦਾਰੀ ਕੀਤੀ

ਇਸ ਖ਼ਬਰ ਬਾਰੇ ਕੁਮੈਂਟ ਕਰੋ-