ਦੇਸ਼-ਵਿਦੇਸ਼

ਵਿਗਿਆਨੀਆਂ ਦਾ ਦਾਅਵਾ, ਹੁਣ ਬਿਨਾਂ Sperm ਦੇ ਪੈਦਾ ਹੋ ਸਕਣਗੇ ਬੱਚੇ

ਮਨੁੱਖੀ ਸਰੀਰ ਦੀ ਅੰਦਰੂਨੀ ਗਤੀਵਿਧੀ ਸਬੰਧੀ ਵਿਗਿਆਨੀ ਦਿਨ-ਰਾਤ ਅਧਿਐਨ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਵਿਗਿਆਨ ਇੰਨੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਕਿ ਜੋ ਚੀਜ਼ਾਂ ਅਸੰਭਵ ਲੱਗਦੀਆਂ ਸਨ, ਉਹ ਹੁਣ ਸੰਭਵ ਹੋ ਗਈਆਂ ਹਨ। ਇਕ ਪਾਸੇ ਜਿੱਥੇ ਮੰਨਿਆ ਜਾਂਦਾ ਹੈ ਕਿ ਬੱਚੇ ਦੇ ਜਨਮ ਲਈ ਮਨੁੱਖੀ ਸ਼ੁਕਰਾਣੂ ਅਤੇ ਆਂਡੇ ਦੀ ਲੋੜ ਹੁੰਦੀ ਹੈ ਉੱਥੇ ਵਿਗਿਆਨੀਆਂ ਨੇ ਇਹ ਵੀ ਸੰਭਵ ਬਣਾਇਆ ਹੈ ਕਿ ਇਨ੍ਹਾਂ ਤੋਂ ਬਿਨਾਂ ਵੀ ਆਸਾਨੀ ਨਾਲ ਬੱਚੇ ਦਾ ਜਨਮ ਹੋ ਸਕਦਾ ਹੈ। ਇਹ ਹੈਰਾਨੀਜਨਕ ਕੰਮ ਇਜ਼ਰਾਈਲ ਦੇ ਵਿਗਿਆਨੀਆਂ ਦੀ ਟੀਮ ਨੇ ਕੀਤਾ ਹੈ।

ਬੀ.ਬੀ.ਸੀ ਦੀ ਰਿਪੋਰਟ ਮੁਤਾਬਕ ਅਜਿਹਾ ਵੇਇਜ਼ਮੈਨ ਇੰਸਟੀਚਿਊਟ ਦੀ ਟੀਮ ਨੇ ਕੀਤਾ ਹੈ। ਟੀਮ ਦਾ ਕਹਿਣਾ ਹੈ ਕਿ ਸਟੈਮ ਸੈੱਲਾਂ ਦੀ ਵਰਤੋਂ ਕਰਕੇ ਇੱਕ “ਭਰੂਣ ਮਾਡਲ” ਬਣਾਇਆ ਗਿਆ। ਇਸ ਨੇ ਅਜਿਹੇ ਹਾਰਮੋਨ ਵੀ ਕੱਢੇ, ਜਿਨ੍ਹਾਂ ਨੇ ਲੈਬ ਵਿੱਚ ਪ੍ਰੈਗਨੈਂਸੀ ਟੈਸਟ ਨੂੰ ਸਕਾਰਾਤਮਕ ਬਣਾਇਆ। ਵਿਗਿਆਨੀਆਂ ਨੇ ਬਹੁਤ ਮਹੱਤਵਪੂਰਨ ਗੱਲ ਦੱਸਦਿਆਂ ਕਿਹਾ ਕਿ ਇਹ ਨਵਾਂ ਮਾਡਲ ਅਸਲੀ ਭਰੂਣ ਵਾਂਗ ਵਿਕਸਿਤ ਹੋ ਸਕਦਾ ਹੈ। ਇਹ ਰੋਮਾਂਚਕ ਹੈ ਕਿਉਂਕਿ ਇਹ ਸਾਨੂੰ ਇਸ ਬਾਰੇ ਹੋਰ ਜਾਣਨ ਵਿੱਚ ਮਦਦ ਕਰ ਸਕਦਾ ਹੈ ਕਿ ਬੱਚੇ ਆਪਣੀਆਂ ਮਾਵਾਂ ਦੇ ਅੰਦਰ ਕਿਵੇਂ ਵਿਕਸਿਤ ਹੁੰਦੇ ਹਨ।

ਹਾਲਾਂਕਿ ਅਧਿਐਨ ਵਿਚ ਸ਼ਾਮਲ ਨਾ ਹੋਣ ਵਾਲੇ ਖੋਜੀ ਅਤੇ ਵਿਗਿਆਨੀ ਦੋਵੇਂ ਇਸ ਗੱਲ ‘ਤੇ ਯਕੀਨ ਨਹੀਂ ਰੱਖਦੇ ਕਿ ਇਨ੍ਹਾਂ ਮਾਡਲਾਂ ਨੂੰ ਮਨੁੱਖੀ ਭਰੂਣ ਮੰਨਿਆ ਜਾਣਾ ਚਾਹੀਦਾ ਹੈ। ਉੱਧਰ ਢਾਂਚਾ ਬੱਚੇਦਾਨੀ ਦੀ ਸਥਿਤੀ ਦੇ ਨਾਲ ਮੇਲ ਖਾਂਦਾ ਹੈ, ਪਰ ਉਸ ਵਰਗਾ ਨਹੀਂ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-