ਮੈਗਜ਼ੀਨ

ਪੀਲੀਏ ਦੀ ਸਮੱਸਿਆ ਤੋਂ ਪਰੇਸ਼ਾਨ ਪੀੜਤ ਮਰੀਜ਼ ਅਪਣਾਉਣ ਇਹ ਨੁਸਖ਼ੇ, ਜਲਦ ਮਿਲੇਗੀ ਰਾਹਤ

ਬਦਲਦੇ ਮੌਸਮ ‘ਚ ਸਰੀਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਨ੍ਹਾਂ ‘ਚੋਂ ਇੱਕ ਸਮੱਸਿਆ ਹੈ ਪੀਲੀਆ। ਪੀਲੀਏ ਦੀ ਸਮੱਸਿਆ ਹੋਣ ‘ਤੇ ਜੀਭ, ਅੱਖਾਂ ਅਤੇ ਸਕਿਨ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਮਰੀਜ਼ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਦਲਦੇ ਮੌਸਮ ‘ਚ ਲਾਈਫਸਟਾਈਲ, ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਵੱਖਰੇ ਰਹਿਣ-ਸਹਿਣ ਕਾਰਨ ਪੀਲੀਏ ਵਰਗੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਲੀਵਰ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਵਿਅਕਤੀ ਨੂੰ ਭੁੱਖ ਲੱਗਣੀ ਘੱਟ ਹੋ ਜਾਂਦਾ ਹੈ। ਪੀਲੀਏ ਦਾ ਜ਼ਿਆਦਾਤਰ ਇਲਾਜ ਘਰੇਲੂ ਨੁਸਖ਼ਿਆਂ ਦੁਆਰਾ ਕੀਤਾ ਜਾ ਸਕਦਾ ਹੈ। ਇਸ ਲਈ ਕਿਹੜੇ ਨੁਸਖ਼ੇ ਅਪਣਾਉਣੇ ਚਾਹੀਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ….

ਅਦਰਕ

ਅਦਰਕ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪੀਲੀਏ ਦੀ ਸਮੱਸਿਆ ਹੋਣ ‘ਤੇ ਲੋਕਾਂ ਨੂੰ ਆਪਣੀ ਡਾਇਟ ਵਿੱਚ ਅਦਰਕ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਪੀਲੀਏ ਦੇ ਰੋਗੀਆਂ ਲਈ ਅਦਰਕ ਦਾ ਸੇਵਨ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਲਿਵਰ ਵਿੱਚ ਹੋਣ ਵਾਲੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ। ਜਿਹੜੇ ਲੋਕ ਅਦਰਕ ਨੂੰ ਸਬਜ਼ੀ ਜਾਂ ਸੂਪ ਦੇ ਰੂਪ ‘ਚ ਨਹੀਂ ਖਾ ਸਕਦੇ ਉਹ ਅਦਰਕ ਨਾਲ ਬਣੀ ਚਾਹ ਦਾ ਸੇਵਨ ਕਰ ਲੈਣ।

ਧੁੱਪ ਵਿੱਚ ਬੈਠੋ
ਪੀਲੀਏ ਦੇ ਰੋਗੀਆਂ ਲਈ ਧੁੱਪ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਪੀਲੀਏ ਦੀ ਸਮੱਸਿਆ ਹੋਣ ‘ਤੇ ਮਰੀਜ਼ ਨੂੰ ਰੋਜ਼ਾਨਾ ਧੁੱਪ ‘ਚ ਬੈਠਣਾ ਚਾਹੀਦਾ ਹੈ, ਜਿਸ ਨਾਲ ਪੀਲੀਆ ਤੇਜ਼ੀ ਨਾਲ ਠੀਕ ਹੁੰਦਾ ਹੈ। ਜੋ ਲੋਕ ਵਾਰ ਵਾਰ ਪੀਲੀਏ ਦਾ ਸ਼ਿਕਾਰ ਹੋ ਰਹੇ ਹਨ, ਉਹ ਲੋਕ ਥੋੜਾ ਸਮਾਂ ਧੁੱਪ ਵਿੱਚ ਜ਼ਰੂਰ ਬੈਠਣ। ਅਜਿਹਾ ਕਰਨ ਨਾਲ ਪੀਲੀਆ ਬਿਲਕੁਲ ਠੀਕ ਹੋ ਜਾਂਦਾ ਹੈ।

ਵਿਟਾਮਿਨ ਸੀ
ਵਿਟਾਮਿਨ-ਸੀ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ, ਜੋ ਕਿਸੇ ਵੀ ਬੀਮਾਰੀ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ। ਇਸੇ ਲਈ ਆਪਣੀ ਡਾਈਟ ਵਿੱਚ ਪੋਸ਼ਕ ਤੱਤ ਜ਼ਰੂਰ ਸ਼ਾਮਲ ਕਰੋ। ਪੀਲੀਏ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਆਪਣੀ ਡਾਈਟ ਵਿੱਚ ਵਿਟਾਮਿਨ-ਸੀ ਨਾਲ ਭਰਪੂਰ ਪਦਾਰਥਾਂ ਨੂੰ ਸ਼ਾਮਲ ਕਰੋ। ਤੁਸੀਂ ਆਂਵਲਾ, ਸੰਤਰਾ, ਨਿੰਬੂ ਸਣੇ ਕਈ ਸਬਜ਼ੀਆਂ ਦਾ ਸੇਵਨ ਵੀ ਕਰ ਸਕਦੇ ਹੋ। ਵਿਟਾਮਿਨ-ਸੀ ਲਿਵਰ ਨੂੰ ਤੰਦਰੁਸਤ ਰੱਖਣ ‘ਚ ਮਦਦ ਕਰਦਾ ਹੈ।

ਬੱਕਰੀ ਦਾ ਦੁੱਧ ਪੀਓ
ਬੱਕਰੀ ਦਾ ਦੁੱਧ ਸਰੀਰ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਕਈ ਬੀਮਾਰੀਆਂ ਤੋਂ ਨਿਜ਼ਾਤ ਮਿਲਦੀ ਹੈ। ਪੀਲੀਏ ਦੀ ਸਮੱਸਿਆ ਹੋਣ ‘ਤੇ ਡਾਕਟਰ ਬੱਕਰੀ ਦਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ, ਕਿਉਂਕਿ ਇਸ ਦੌਰਾਨ ਗਾਂ ਦਾ ਦੁੱਧ ਹਜ਼ਮ ਹੋਣ ‘ਚ ਸਮੱਸਿਆ ਹੁੰਦੀ ਹੈ। ਬੱਕਰੀ ਦਾ ਦੁੱਧ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ, ਜਿਸ ਨਾਲ ਪੀਲੀਆ ਵਰਗੇ ਰੋਗ ਦੂਰ ਹੋ ਜਾਂਦੇ ਹਨ।

ਖ਼ੁਰਾਕ ‘ਚ ਸ਼ਾਮਲ ਕਰੋ ਇਹ ਚੀਜ਼ਾਂ
ਪੀਲੀਏ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੀ ਡਾਈਟ ਵਿੱਚ ਦਹੀਂ, ਤ੍ਰਿਫਲਾ, ਗੰਨੇ ਦਾ ਰਸ, ਵਿਟਾਮਿਨ-ਸੀ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰ ਸਕਦੇ ਹੋ। ਇਸ ਅਵਸਥਾ ਦੌਰਾਨ ਲਿਵਰ ਨੂੰ ਤੰਦਰੁਸਤ ਰੱਖਣ ਲਈ ਸਿਹਤ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।

ਗਰਮ ਪਾਣੀ ਦੇ ਨਾਲ ਖਾਓ ਮਲੱਠੀ
ਤੁਸੀਂ ਮਲੱਠੀ ਨੂੰ ਗਰਮ ਪਾਣੀ ਦੇ ਨਾਲ ਵੀ ਖਾ ਸਕਦੇ ਹੋ। ਇਕ ਚਮਚਾ ਮਲੱਠੀ ਪਾਊਡਰ ਨੂੰ ਅੱਧਾ ਕੱਪ ਪਾਣੀ ‘ਚ ਮਿਲਾਓ। ਫਿਰ ਇਸ ਮਿਸ਼ਰਨ ਨੂੰ ਗਰਮ ਕਰ ਲਓ। ਛਾਣਨੀ ਦੇ ਨਾਲ ਛਾਣ ਕੇ ਮਿਸ਼ਰਨ ‘ਚ ਇਕ ਚਮਚਾ ਸ਼ਹਿਦ ਮਿਲਾਓ। ਤੁਸੀਂ ਹਲਕੇ ਮਲੱਠੀ ਦੇ ਪਾਣੀ ਦਾ ਸੇਵਨ ਕਰੋ। ਪਰ ਧਿਆਨ ਰਹੇ ਕਿ ਪਾਣੀ ਠੰਡਾ ਨਾ ਹੋ ਜਾਵੇ ਇਹ ਤੁਹਾਡੇ ਲਈ ਫਾਇਦੇਮੰਦ ਨਹੀਂ ਹੋਵੇਗੀ।

ਮੂਲੀ ਦਾ ਰਸ ਵੀ ਫ਼ਾਇਦੇਮੰਦ
ਜੇਕਰ ਤੁਸੀਂ ਪੀਲੀਆ ਤੋਂ ਗ੍ਰਸਤ ਹੋ ਤਾਂ ਮੂਲੀ ਦੇ ਰਸ ਦਾ ਸੇਵਨ ਕਰੋ। ਇਸ ਲਈ ਤੁਸੀਂ 3-4 ਮੂਲੀ ਅਤੇ ਉਸ ਦੇ ਪੱਤੇ ਲੈ ਕੇ ਉਹਨਾਂ ਦਾ ਰਸ ਕੱਢ ਲਓ। ਫਿਰ ਇਸ ਰਸ ‘ਚ ਆਪਣੇ ਸਵਾਦ ਅਨੁਸਾਰ ਲੂਣ ਮਿਲਾਓ ਅਤੇ ਪੀ ਲਓ। ਮੂਲੀ ਦਾ ਰਸ ਪੀਣ ਨਾਲ ਪੀਲੀਆ ‘ਚ ਕਾਫ਼ੀ ਆਰਾਮ ਮਿਲੇਗਾ ਅਤੇ ਤੁਹਾਡਾ ਪਾਚਨ ਤੰਤਰ ਵੀ ਚੰਗਾ ਰਹੇਗਾ।

ਟਮਾਟਰ ਦਾ ਜੂਸ
ਪੀਲੀਏ ਦੀ ਸਮੱਸਿਆ ਹੋਣ ‘ਤੇ ਟਮਾਟਰ ਦਾ ਜੂਸ ਪੀਓ। ਇਸ ਲਈ ਇਕ ਗਿਲਾਸ ਟਮਾਟਰ ਦੇ ਜੂਸ ‘ਚ ਚੁਟਕੀ ਭਰ ਕਾਲੀ ਮਿਰਚ ਤੇ ਲੂਣ ਮਿਲਾ ਲਏ। ਇਸ ਜੂਸ ਨੂੰ ਸਵੇਰ ਦੇ ਸਮੇਂ ਪੀਣ ਨਾਲ ਪੀਲੀਏ ਤੋਂ ਨਿਜ਼ਾਤ ਮਿਲਦੀ ਹੈ। ਟਮਾਟਰ ‘ਚ ਐਂਟੀਆਕਸੀਡੈਂਟ ਹੁੰਦੇ ਹਨ, ਜਿਹੜੇ ਬੀਮਾਰੀਆਂ ਨਾਲ ਲੜਨ ‘ਚ ਸਹਾਇਕ ਸਿੱਧ ਹੁੰਦੇ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-