ਪੰਜਾਬਫੀਚਰਜ਼

ਗੁਰੂ ਤੇਗ ਬਹਾਦੁਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਚੌਥੀ ਤਾਇਕਵੋਂਦੋ ਚੈਮਪੀਅਨਸ਼ਿਪ ‘ਚ ਮਾਰੀ ਬਾਜੀ

ਜਲੰਧਰ: ਲਾ ਬਲੋਸੱਮ ਸਕੂਲ ਜਲੰਧਰ ਵਿੱਚ ਚੌਥੀ ਤਾਇਕਵੋਂਦੋ ਚੈਮਪੀਅਨਸ਼ਿਪ ਹੋਈ ਜਿਸ ਵਿੱਚ ਅਲੱਗ – ਅਲੱਗ ਜ਼ਿਲ੍ਹਿਆਂ ਦੇ ਲੱਗਭਗ ਚਾਰ ਸੋ ਵਿਦਿਆਰਥੀਆਂ ਨੇ ਭਾਗ ਲਿਆ l ਸਕੂਲ ਦੇ ਸਕੱਤਰ ਸਰਦਾਰ ਸੁਰਜੀਤ ਸਿੰਘ ਜੀ ਚੀਮਾ ਨੇ ਦੱਸਿਆ ਕਿ ਇਸ ਪ੍ਰਤੀਯੋਗਿਤਾ ਵਿੱਚ ਸਕੂਲ ਦੇ 31 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਹਰਸਿਮਰਨ ਕੌਰ ਨੇ ਜੂਨੀਅਰ ਭਾਰ 65+ ਵਿੱਚ ਸੋਨੇ ਦਾ ਤਗਮਾ, ਪਰਮਸੁਖ ਸਿੰਘ ਨੇ ਸਬ ਜੂਨੀਅਰ ਭਾਰ -33 ਵਿੱਚ ਚਾਂਦੀ ਦਾ ਤਗਮਾ, ਚੇਤਨ ਸ਼ੀਹਮਾਰ ਨੇ ਸੀਨੀਅਰ ਭਾਰ -58 ਵਿੱਚ ਚਾਂਦੀ ਦਾ ਤਗਮਾ, ਕਰਨਦੀਪ ਨੇ ਜੂਨੀਅਰ ਭਾਰ -68 ਵਿੱਚ ਕਾਂਸੇ ਦਾ ਤਗਮਾ, ਵਰਿੰਦਰ ਕੁਮਾਰ ਨੇ ਕੈਡੇਟ  ਭਾਰ -33 ਵਿੱਚ ਕਾਂਸੇ ਦਾ ਤਗਮਾ, ਕਰਮਸੁਖ ਨੇ ਕੈਡੇਟ ਭਾਰ -61 ਵਿੱਚ ਕਾਂਸੇ ਦਾ ਤਗਮਾ, ਜਸਜੀਤ ਕੌਰ ਨੇ ਕੈਡਟ ਭਾਰ -42 ਵਿੱਚ ਕਾਂਸੇ ਦਾ ਤਗਮਾ, ਪ੍ਰਭਜੋਤ ਕੌਰ ਨੇ ਕੈਡੇਟ ਭਾਰ -35 ਵਿੱਚ ਕਾਂਸੇ ਦਾ ਤਗਮਾ, ਪਲਕਪ੍ਰੀਤ ਕੌਰ ਨੇ ਜੂਨੀਅਰ ਭਾਰ -42 ਵਿੱਚ ਕਾਂਸੇ ਦਾ ਤਗਮਾ, ਜੈਸਮੀਨ ਕੌਰ ਨੇ ਜੂਨੀਅਰ ਭਾਰ +68 ਵਿੱਚ ਕਾਂਸੇ ਦਾ ਤਗਮਾ ਅਤੇ ਸਾਹਿਬਦੀਪ ਸਿੰਘ ਨੇ ਸਬ ਜੂਨੀਅਰ ਭਾਰ +33 ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ |

ਇਸਤੋਂ ਇਲਾਵਾ ਸਕੂਲ ਦੇ ਸਕੱਤਰ ਸ :ਸੁਰਜੀਤ ਸਿੰਘ ਚੀਮਾ ਨੇ ਦੱਸਿਆਂ ਕਿ ਸਕੂਲ ਵਿੱਚ ਮੁੰਡਿਆਂ ਦੇ ਨਾਲ – ਨਾਲ ਕੁੜੀਆਂ ਨੂੰ ਵੀ ਖੇਡਾਂ ਵਿੱਚ ਮਿਹਨਤ ਕਰਵਾਈ ਜਾ ਰਹੀ ਹੈ ਜਿਸ ਸਦਕਾ ਅੱਜ ਸਾਡੇ ਸਕੂਲ ਦੀ ਵਿਦਿਆਰਥਣ ਨੇ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਦੇ ਨਾਲ- ਨਾਲ ਆਪਣੇ ਮਾਪਿਆਂ ਦਾ ਨਾਮ ਵੀ ਰੋਸ਼ਨ ਕੀਤਾ ਹੈ|

ਡਾਇਰੈਕਟਰ ਸ਼੍ਰੀਮਤੀ ਨਿਸ਼ਾ ਮੜੀਆਂ ਨੇ ਉਚੇਚੇ ਤੋਰ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਮਾਪੇ ਆਪਣੀਆਂ ਧੀਆਂ ਨੂੰ ਵੀ ਖੇਡਾਂ ਲਈ ਪ੍ਰੇਰਿਤ ਕਰਨ ਤਾਂ ਜੋ ਉਹ ਆਤਮ ਨਿਰਭਰ ਬਣ ਸਕਣ |

ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਚੀਮਾ, ਡਾਇਰੈਕਟਰ ਮੈਡਮ ਨਿਸ਼ਾ ਮੜੀਆਂ, ਪ੍ਰਿੰਸੀਪਲ ਮੈਡਮ ਅਮਿਤਾਲ ਕੌਰ ਅਤੇ ਮੈਨੇਜਰ ਵਿਸ਼ਾਲ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਲਈ ਅਰਦਾਸ ਕੀਤੀ|

 

ਇਸ ਖ਼ਬਰ ਬਾਰੇ ਕੁਮੈਂਟ ਕਰੋ-