ਟਾਪ ਨਿਊਜ਼ਭਾਰਤ

ਜੀ20: ਮੋਦੀ ਨੇ ‘ਨਵੀਂ ਦਿੱਲੀ ਲੀਡਰਸ ਸੁਮਿਟ ਐਲਾਨਨਾਮੇ’ ਨੂੰ ਅਪਣਾਉਣ ਦਾ ਐਲਾਨ ਕੀਤਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਮੈਂਬਰ ਦੇਸ਼ਾਂ ਦੀ ਸਹਿਮਤੀ ਨਾਲ ਜੀ-20 ਨੇ ‘ਨਵੀਂ ਦਿੱਲੀ ਲੀਡਰਜ਼ ਸੁਮਿਟ ਐਲਾਨਨਾਮੇ’ ਨੂੰ ਅਪਣਾ ਲਿਆ ਹੈ।

ਇਥੇ ‘ਭਾਰਤ ਮੰਡਪਮ’ ਵਿਖੇ ਸਿਖਰ ਸੰਮੇਲਨ ਦੇ ਦੂਜੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਹੁਣੇ ਹੁਣੇ ਖੁਸ਼ਖਬਰੀ ਮਿਲੀ ਹੈ ਕਿ ਸਾਡੀ ਟੀਮ ਦੀ ਸਖ਼ਤ ਮਿਹਨਤ ਅਤੇ ਤੁਹਾਡੇ ਸਹਿਯੋਗ ਕਾਰਨ ਨਵੀਂ ਦਿੱਲੀ ਜੀ-20 ਲੀਡਰਸ ਸੁਮਿਟ ਐਲਾਨਨਾਮੇ ’ਤੇ ਸਹਿਮਤੀ ਬਣ ਗਈ ਹੈ।’’

ਪ੍ਰਧਾਨ ਮੰਤਰੀ ਨੇ ਕਿਹਾ, ‘‘ਮੇਰਾ ਮਤਾ ਹੈ ਕਿ ਇਸ ਜੀ-20 ਐਲਾਨਨਾਮੇ ਨੂੰ ਅਪਣਾਇਆ ਜਾਵੇ।’’ ਮੈਂਬਰਾਂ ਦੀ ਮਨਜ਼ੂਰੀ ਤੋਂ ਬਾਅਦ ਮੋਦੀ ਨੇ ਐਲਾਨ ਕੀਤਾ ਕਿ ਇਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ।

ਉਨ੍ਹਾਂ ਕਿਹਾ, ‘‘ਮੈਂ ਅਪਣੇ ਮੰਤਰੀਆਂ, ਸ਼ੇਰਪਾ ਅਤੇ ਸਾਰੇ ਅਧਿਕਾਰੀਆਂ ਨੂੰ ਧੰਨਵਾਦ ਦੇਣਾ ਚਾਹਾਂਗਾ ਜਿਨ੍ਹਾਂ ਨੇ ਅਪਣੀ ਸਖਤ ਮਿਹਨਤ ਨਾਲ ਇਹ ਸੰਭਵ ਕੀਤਾ ਹੈ।’’

ਇਸ ਖ਼ਬਰ ਬਾਰੇ ਕੁਮੈਂਟ ਕਰੋ-