ਦੇਸ਼-ਵਿਦੇਸ਼ਫੀਚਰਜ਼

ਭਾਰਤ ਨੂੰ ਉੱਚ ਤਕਨਾਲੋਜੀ ਨਿਰਯਾਤ ਦੇ ਰੇੜਕੇ ਦੂਰ ਕਰਨ ਲਈ ਅਮਰੀਕੀ ਸਦਨ ’ਚ ਬਿਲ ਪੇਸ਼

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਨਵੀਂ ਦਿੱਲੀ ਯਾਤਰਾ ਵਿਚਕਾਰ ਅਮਰੀਕੀ ਪ੍ਰਤੀਨਿਧੀ ਸਭਾ ’ਚ ਦੋ ਸੰਸਦ ਮੈਂਬਰਾਂ ਨੇ ਭਾਰਤ ਨੂੰ ਉੱਚ ਤਕਨਾਲੋਜੀ ਨਿਰਯਾਤ ਦੇ ਰੇੜਕਿਆਂ ਨੂੰ ਦੂਰ ਕਰਨ ਲਈ ਬਿਲ ਪੇਸ਼ ਕੀਤਾ ਹੈ।

ਇਨ੍ਹਾਂ ਬਿਲਾਂ ਦਾ ਮਕਸਦ ਭਾਰਤ ਨੂੰ ਸੰਵੇਦਨਸ਼ੀਲ ਤਕਨਾਲੋਜੀਆਂ ਦੇ ਅਤਿਪਾਬੰਦੀਸ਼ੁਦਾ ਨਿਰਯਾਤ ਨੂੰ ਹੱਲਾਸ਼ੇਰੀ ਦੇਣਾ ਹੈ। ਇਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਤਕਨਾਲੋਜੀ ਸਹਿਯੋਗ ਵਧੇਗੀ।

ਇਹ ਬਿਲ ਸ਼ੁਕਰਵਾਰ ਨੂੰ ਵਿਦੇਸ਼ ਮੰਤਰਾਲੇ ਦੀ ਕਮੇਟੀ ਦੇ ਮੈਂਬਰ ਗ੍ਰੇਗਰੀ ਮੀਕਸ ਅਤੇ ਹਾਊਸ ਇੰਡੀਆ ਕੌਕਸ ਦੇ ਮੀਤ ਪ੍ਰਧਾਨ ਐਂਡੀ ਬਰ੍ਰ ਨੇ ਪੇਸ਼ ਕੀਤਾ।

ਦੋਹਾਂ ਸੰਸਦ ਮੈਂਬਰਾਂ ਨੇ ਇਕ ਸਾਂਝੇ ਬਿਆਨ ’ਚ ਕਿਹਾ, ‘‘ਭਾਰਤ ਨੂੰ ਤਕਨਾਲੋਜੀ ਨਿਰਯਾਤ ਐਕਟ ਦਾ ਮਕਸਦ ਭਾਰਤ ’ਚ ਉੱਚ ਪ੍ਰਦਰਸ਼ਨ ਵਾਲੇ ਕੰਪਿਊਟਰ ਅਤੇ ਸਬੰਧਤ ਉਪਕਰਾਂ ਦੀ ਵਿਕਰੀ ਨੂੰ ਸਹੂਲਤਜਨਕ ਬਣਾਉਣਾ ਅਤੇ ਸਾਂਝੇ ਰੂਪ ’ਚ ਤਕਨਾਲੋਜੀ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ।’’

ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਬਾਈਡਨ ਜੀ20 ਸ਼ਿਖਰ ਸੰਮੇਲਨ ਲਈ ਭਾਰਤ ਦੇ ਦੌਰੇ ’ਤੇ ਹਨ ਅਤੇ ਅਜਿਹੇ ’ਚ ਉਨ੍ਹਾਂ ਨੂੰ ਅਮਰੀਕਾ ਅਤੇ ਭਾਰਤ ਵਿਚਕਾਰ ਤਕਨਾਲੋਜੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ‘ਭਾਰਤ ਨੂੰ ਤਕਨਾਲੋਜੀ ਨਿਰਯਾਤ ਐਕਟ’ ਪੇਸ਼ ਕਰਨ ਦੀ ਖੁਸ਼ੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-