ਫ਼ੁਟਕਲ

ਦਿੱਲੀ ‘ਚ ਪਸ਼ੂਆਂ ਲਈ ਬਣਾਈ ਜਾਵੇਗੀ ਏਮਜ਼ ਵਰਗੀ ਸੰਸਥਾ, ਮਿਲਣਗੀਆਂ ਸਾਰੀਆਂ ਸਹੂਲਤਾਂ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਨਵੀਂ ਦਿੱਲੀ ਵਿੱਚ ਪਸ਼ੂਆਂ ਲਈ ਏਮਜ਼ ਵਰਗੀ ਸੰਸਥਾ ਸਥਾਪਤ ਕਰਨ ਲਈ ਇੱਕ ਖਰੜਾ ਪ੍ਰਸਤਾਵ ਤਿਆਰ ਕੀਤਾ ਹੈ। ਤਿਆਰ ਕੀਤੇ ਗਏ ਪ੍ਰਸਤਾਨ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਵੈਟਰਨਰੀ ਸਾਇੰਸਜ਼ (AIIVS) ਕਿਹਾ ਜਾਵੇਗਾ, ਜੋ ਵੈਟਰਨਰੀ ਵਿਗਿਆਨ, ਸਿੱਖਿਆ ਅਤੇ ਖੋਜ ਵਿੱਚ ਰਾਸ਼ਟਰੀ ਮਹੱਤਵ ਦਾ ਕੇਂਦਰ ਹੋਵੇਗਾ। ਖਰੜੇ ਦੇ ਪ੍ਰਸਤਾਵ ਦੇ ਅਨੁਸਾਰ, ਇਹ ਸੰਸਥਾ ਅਤਿ ਆਧੁਨਿਕ ਡਾਇਗਨੌਸਟਿਕ ਸਹੂਲਤਾਂ ਨਾਲ ਲੈਸ ਹੋਵੇਗੀ।

ਦੱਸ ਦੇਈਏ ਕਿ ਤਿਆਰ ਕੀਤੇ ਜਾਣ ਵਾਲੀ ਏਮਜ਼ ਵਰਗੀ ਸੰਸਥਾ ਕੋਲ ਪਸ਼ੂਆਂ ਦੇ ਇਲਾਜ ਲਈ ਅੰਦਰੂਨੀ ਅਤੇ ਬਾਹਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ 200 ਤੋਂ 500 ਸੀਟਾਂ ਵਾਲੇ ਅਤਿ-ਆਧੁਨਿਕ ਸੁਪਰ ਸਪੈਸ਼ਲਿਟੀ ਹਸਪਤਾਲ ਵੀ ਹੋਣਗੇ। ਇਸ ਸੰਸਥਾਨ ਲਈ ਰਾਸ਼ਟਰੀ ਖੇਤਰ ਵਿੱਚ ਜ਼ਮੀਨ ਦੀ ਖੋਜ ਕੀਤੀ ਜਾ ਰਹੀ ਹੈ। ਇੰਸਟੀਚਿਊਟ ਵਿੱਚ ਅੰਡਰਗਰੈਜੂਏਟ ਵੈਟਰਨਰੀਅਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਇੱਕ ਛੱਤ ਹੇਠ ਹੀ ਹੋਣਗੀਆਂ। AIIVS ਹਸਪਤਾਲ AIIMS ਵਾਂਗ ਭਾਰਤ ਦੇ ਚੋਟੀ ਦੇ ਵੈਟਰਨਰੀ ਹਸਪਤਾਲ ਵਜੋਂ ਵੀ ਕੰਮ ਕਰੇਗਾ।

ਇਸ ਪ੍ਰਸਤਾਵ ਅਨੁਸਾਰ ਵੈਟਰਨਰੀ ਹਸਪਤਾਲ ਵਿੱਚ ਘਰੇਲੂ ਜਾਨਵਰਾਂ, ਖੇਤ ਪਸ਼ੂਆਂ, ਘੋੜਿਆਂ, ਜੰਗਲੀ ਜੀਵਾਂ ਅਤੇ ਹੋਰ ਵਿਦੇਸ਼ੀ ਪਾਲਤੂ ਜਾਨਵਰਾਂ ਦੇ ਇਲਾਜ ਲਈ ਵੱਖ-ਵੱਖ ਵਿਭਾਗ ਹੋਣਗੇ। ਇਹ ਸਾਰੇ ਵਿਭਾਗ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤੇ ਜਾਣਗੇ। ਸੂਤਰਾਂ ਨੇ ਦੱਸਿਆ ਕਿ ਵੈਟਰਨਰੀ ਕੌਂਸਲ ਆਫ ਇੰਡੀਆ (ਵੀਸੀਆਈ) ਵੱਲੋਂ ਏਮਜ਼ ਦੀ ਤਰਜ਼ ‘ਤੇ ਆਲ ਇੰਡੀਆ ਇੰਸਟੀਚਿਊਟ ਆਫ ਵੈਟਰਨਰੀ ਸਾਇੰਸਜ਼ ਲਈ ਪ੍ਰਸਤਾਵ ਰੱਖਿਆ ਗਿਆ ਹੈ। ਖਰੜਾ ਪ੍ਰਸਤਾਵ ਰਸਮੀ ਪ੍ਰਵਾਨਗੀ ਲਈ ਕੇਂਦਰੀ ਮੰਤਰੀ ਮੰਡਲ ਨੂੰ ਭੇਜਿਆ ਜਾਵੇਗਾ। ਉਸ ਤੋਂ ਬਾਅਦ ਕੁੱਲ ਲਾਗਤ, ਵਿੱਤ ਅਤੇ ਹੋਰ ਲੋੜਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-