ਦੇਸ਼-ਵਿਦੇਸ਼

ਪੌੜੀਆਂ ਚੜ੍ਹਨ ਸਮੇਂ ਸਾਹ ਦੀ ਸਮੱਸਿਆ ਗੰਭੀਰ ਬੀਮਾਰੀ ਦੇ ਸੰਕੇਤ

ਪੌੜੀਆਂ ਚੜ੍ਹਨ ਸਮੇਂ ਸਾਡੇ ਦਿਲ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਹਨ ਅਤੇ ਸਾਡਾ ਸਾਹ ਫੁੱਲਣ ਲਗਦਾ ਹੈ। ਇਸ ਤਰ੍ਹਾਂ ਦੀ ਸਮੱਸਿਆ ’ਚੋਂ ਆਮ ਤੌਰ ’ਤੇ ਔਰਤ ਅਤੇ ਮਰਦ ਦੋਵੇਂ ਹੀ ਗੁਜ਼ਰਦੇ ਹਨ, ਪਰ ਔਰਤਾਂ ਵਿਚ ਇਹ ਸਮੱਸਿਆ ਜ਼ਿਆਦਾ ਵੇਖੀ ਜਾਂਦੀ ਹੈ।

ਪੌੜੀਆਂ ਚੜ੍ਹਨ ਅਤੇ ਉਤਰਨ ਨਾਲ ਸਾਹ ਚੜ੍ਹਨਾ: ਪੌੜੀਆਂ ਚੜ੍ਹਦੇ ਸਮੇਂ ਥਕਾਨ ਹੋਣਾ ਇਕ ਘਟਨਾ ਹੈ। ਤੁਹਾਨੂੰ ਤੀਸਰੇ ਜਾਂ ਚੌਥੇ ਫ਼ਲੋਰ ਉਤੇ ਜਾਣ ਦੇ ਬਾਅਦ ਇਸ ਤਰ੍ਹਾਂ ਦੀ ਸਮੱਸਿਆ ਦਾ ਅਨੁਭਵ ਹੁੰਦਾ ਹੈ। ਪਰ ਇਹ ਵੀ ਬਹੁਤ ਹੀ ਸੀਮਿਤ ਮਾਤਰਾ ਵਿਚ ਹੋਣਾ ਚਾਹੀਦਾ ਹੈ ਕਿਉਂਕਿ ਚੌਥੇ ਫ਼ਲੋਰ ਤਕ ਜਾਣਾ ਜਾਂ ਪੰਜਵੇਂ ਫ਼ਲੋਰ ਤਕ ਜਾਣਾ ਅਤੇ ਬਹੁਤ ਜ਼ਿਆਦਾ ਥਕਾਨ ਦਾ ਅਨੁਭਵ ਨਾ ਕਰਨਾ, ਇਕ ਤੰਦਰੁਸਤ ਸਰੀਰ ਦੀ ਨਿਸ਼ਾਨੀ ਹੈ।

ਪੌੜੀਆਂ ਚੜ੍ਹਦੇ ਹੋਏ ਘਬਰਾਹਟ ਹੋਣੀ : ਤੰਦਰੁਸਤੀ ਦੀ ਗੱਲ ਕਰੀਏ ਤਾਂ ਵੀ ਪੌੜੀਆਂ ਚੜ੍ਹਨ ਅਤੇ ਉਤਰਨ ਨਾਲ ਸਾਡੇ ਸਰੀਰ ਦੀ ਕੈਲਰੀ ਖ਼ਰਚ ਹੁੰਦੀ ਹੈ। ਇਸ ਕਾਰਨ ਸਾਨੂੰ ਜ਼ਿਆਦਾ ਊਰਜਾ ਲਗਾਉਣੀ ਹੁੰਦੀ ਹੈ ਅਤੇ ਸਾਨੂੰ ਥਕਾਨ ਦਾ ਅਨੁਭਵ ਹੁੰਦਾ ਹੈ। ਪਰ ਜੇਕਰ ਦੋ ਫ਼ਲੋਰ ਚੜ੍ਹ ਕੇ ਹੀ ਤੁਹਾਨੂੰ ਥਕਾਨ ਹੋਣ ਲਗਦੀ ਹੈ ਤਾਂ ਇਹ ਚੰਗੇ ਸੰਕੇਤ ਨਹੀਂ ਹਨ। ਇਹ ਤੁਹਾਡੇ ਸਰੀਰ ਵਿਚ ਲੁਕੀ ਕਮਜ਼ੋਰੀ ਹੈ।

ਅੱਖਾਂ ਅੱਗੇ ਹਨੇਰਾ ਆਉਣਾ : ਕੁੱਝ ਲੋਕਾਂ ਨੂੰ ਪੌੜੀਆਂ ਚੜ੍ਹਨ ਬਾਅਦ ਸਿਰ ਭਾਰੀ ਹੋਣਾ, ਸਿਰ ਘੁੰਮਣਾ ਜਾਂ ਅੱਖਾਂ ਦੇ ਅੱਗੇ ਹਨੇਰਾ ਆਉਣਾ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਸਮੱਸਿਆ ਹੋ ਰਹੀ ਹੈ ਤਾਂ ਤੁਹਾਨੂੰ ਡਾਕਟਰ ਤੋਂ ਤੁਰਤ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਇਹ ਹਾਲਤ ਸਰੀਰ ਵਿਚ ਕਿਸੇ ਗੰਭੀਰ ਰੋਗ ਦਾ ਸੰਕੇਤ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-