ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਕਰਵਾਈ ਜਾਵੇਗੀ ਉਸਾਰੀ ਪੱਧਰ ਦੇ ਵੱਖ-ਵੱਖ ਕੋਰਸਾਂ ਵਿਚ ਮੁਫਤ ਟਰੇਨਿੰਗ
ਫਤਹਿਗੜ੍ਹ ਸਾਹਿਬ : ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਜਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਗਰੀਬ ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫਤ ਕਿੱਤਾ ਮੁੱਖੀ ਕੋਰਸ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ)ਅਨੁਪ੍ਰਿਤਾ ਜੌਹਲ,ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਐਲ & ਟੀ ਕੰਪਨੀ ਵੱਲੋ ਐਲ & ਟੀ ਕੰਨਸਟਕਸਨ ਸਕਿੱਲ ਟ੍ਰੇਨਿੰਗ ਇੰਸਟਿਚਿਊਟ, ਪਿਲਖੂਵਾ,ਨੇੜੇ ਦਿੱਲੀ ਵੱਲੋਂ ਕੰਨਸਟਕਸਨ ਟ੍ਰੇਡ ਦੇ ਵੱਖ-ਵੱਖ ਕੋਰਸਾਂ ਵਿਚ ਸਕਿੱਲ ਟ੍ਰੇਨਿੰਗ 04 ਜਨਵਰੀ ਤੋਂ ਦਿੱਤੀ ਜਾਵੇਗੀ। ਟ੍ਰੇਨਿੰਗ ਦੀ ਮਿਆਦ 45 ਤੋਂ 90 ਦਿਨ ਤੱਕ ਦੀ ਹੈ।
ਉਨ੍ਹਾਂ ਦੱਸਿਆ ਕਿ ਫੋਰਮਵਰਕ ਕਾਰਪੈਂਨਟਰੀ, ਸਕਾਫੋਲਡਿੰਗ, ਬਾਰ ਬੈਡਿੰਗ ਅਤੇ ਸਟੀਲ ਫੀਕਸਿੰਗ, ਪਲੰਬਿੰਗ, ਇਲੈਕਟਰੀਕਲ ਕੋਰਸਾਂ ਲਈ ਲੋੜੀਂਦੀ ਯੋਗਤਾ ਘਟੋ ਘੱਟ ਦੱਸਵੀ ਪਾਸ /ਬਾਰ੍ਹਵੀਂ ਪਾਸ ਹੈ। ਇਨ੍ਹਾਂ ਕੋਰਸਾਂ ਲਈ ਆਈ ਟੀ ਆਈ ਪਾਸ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰੇਨਿੰਗ ਦੋਰਾਨ ਰਹਿਣਾ, ਖਾਣਾਂ ਪੀਣਾ, ਵਰਦੀ, ਕਿਤਾਬਾਂ, ਸੁਰੱਖਿਆ ਜੁੱਤੇ ਅਤੇ ਕੋਰਸ ਦੇ ਮੁਤਾਬਿਕ ਹੋਰ ਲੋੜੀਂਦਾ ਸਮਾਨ ਮੁਫਤ ਵਿਚ ਮੁੱਹਈਆ ਕਰਵਾਇਆ ਜਾਵੇਗਾ।
ਉਨ੍ਹਾਂ ਵੱਲੋ ਦੱਸਿਆ ਗਿਆ ਕਿ ਟਰੇਨਿੰਗ ਪੂਰੀ ਹੋਣ ਉਪਰੰਤ ਸਿਖਿਆਰਥੀਆਂ ਨੂੰ ਸਰਟੀਫਿਕੇਟ ਦੇ ਨਾਲ-ਨਾਲ ਨੋਕਰੀ ਵੀ ਮੁੱਹਈਆ ਕਰਵਾਈ ਜਾਵੇਗੀ। ਇਨਾਂ ਕੋਰਸਾਂ ਨੂੰ ਕਰਨ ਲਈ ਸਿਖਿਆਰਥੀ ਦੀ ਉਮਰ 18 ਤੋਂ 35 ਸਾਲ ਅਤੇ ਯੋਗਤਾ ਘੱਟੋ-ਘੱਟ ਦੱਸਵੀ ਪਾਸ ਹੋਣੀ ਚਾਹੀਦੀ ਹੈ।ਚਾਹਵਾਨ ਸਿਖਿਆਰਥੀ ਰਜਿਸਟ੍ਰੇਸ਼ਨ ਕਰਵਾਉਣ ਲਈ ਦਿੱਤੇ ਲਿੰਕ https://forms.gle/TFuCC6UgHh2Pn6ov9 ਤੇ ਆਪਣੀ ਜਾਣਕਾਰੀ ਸਾਂਝੀ ਕਰ ਸਕਦੇ ਹਨ।
ਇਸ ਤੋਂ ਇਲਾਵਾ ਜਿਲਾ ਰੋਜ਼ਗਾਰ ਅਫਸਰ ਰੁਪਿੰਦਰ ਕੌਰ ਨੇ ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਿਲਾ ਰੋਜਗਾਰ ਦਫਤਰ ਵਿੱਚ ਆ ਕੇ ਆਪਣਾ ਨਾਮ ਰਜਿਸਟਰ ਕਰਵਾਉਣ ਤਾਂ ਜ਼ੋ ਉਹ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸਹੂਲਤਾਂ ਜਿਵੇਂ ਕਿ ਕਾਂਉਸਲਿੰਗ, ਪਲੇਸਮੈਂਟ ਕੈਂਪ, ਸਵੈ-ਰੋਜਗਾਰ ਲਈ ਸਹਾਇਤਾ, ਟਾਇਪਿੰਗ ਸਿੱਖਣ ਲਈ ਡੈਸਕ ਟਾਪ ਆਦਿ ਦਾ ਵੱਧ ਤੋਂ ਵੱਧ ਲਾਭ ਲੈ ਸਕਣ।ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ. 114-ਏ,ਗਰਾਊਂਡ ਫਲੋਰ ਵਿਖੇ ਮੋਬਾਇਲ ਨੰ. 9464652819,9915682436 ਤੇ ਸੰਪਰਕ ਕਰੋ।