ਫ਼ੁਟਕਲ

ਰੂਪਨਗਰ ‘ਚ ਪਸ਼ੂਆਂ ਲਈ ਪੱਠੇ ਕੁਤਰ ਰਹੇ ਨੌਜਵਾਨ ਦੀ ਟੋਕਾ ਮਸ਼ੀਨ ਤੋਂ ਕਰੰਟ ਲੱਗਣ ਨਾਲ ਹੋਈ ਮੌਤ

ਰੂਪਨਗਰ: ਰੂਪਨਗਰ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪਸ਼ੂਆਂ ਲਈ ਪੱਠੇ ਕੁਤਰ ਰਹੇ ਨੌਜਵਾਨ ਨੂੰ ਕਰੰਟ ਲੱਗ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਪ੍ਰਗਟ ਸਿੰਘ ਚੱਕਲ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ਚੱਕਲ ਬਾਬਾ ਗਾਜ਼ੀਦਾਸ ਕਲੱਬ ਰੋਡਮਾਜਰਾ ਚੱਲਾਂ ਦਾ ਸਰਗਰਮ ਮੈਂਬਰ ਸੀ। ਜਾਣਕਾਰੀ ਅਨੁਸਾਰ ਪਰਗਟ ਸਿੰਘ ਰੂਟੀਨ ਦੀ ਤਰ੍ਹਾਂ ਪਸ਼ੂਆਂ ਲਈ ਪੱਠੇ ਕੁਤਰ ਰਿਹਾ ਸੀ ਕਿ ਅਚਾਨਕ ਟੋਕਾ ਮਸ਼ੀਨ ਵਿਚ ਕਰੰਟ ਆ ਗਿਆ ਤੇ ਪਰਗਟ ਸਿੰਘ ਦੀ ਮੌਤ ਹੋ ਗਈ।

ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਪਰਗਟ ਸਿੰਘ ਦੀ ਬੇਵਕਤੀ ਮੌਤ ‘ਤੇ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ, ਬਲਦੇਵ ਸਿੰਘ ਚੱਕਲ, ਕਿਸਾਨ ਆਗੂ ਮੋਹਰ ਸਿੰਘ ਖਾਬੜਾ, ਸਮਾਜ ਸੇਵੀ ਸੁਖਵਿੰਦਰ ਸਿੰਘ ਗਿੱਲ, ਕੁਲਦੀਪ ਸਿੰਘ ਹੁੰਦਲ, ਬਲਹਾਰ ਸਿੰਘ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-