ਪੰਜਾਬਫ਼ੁਟਕਲ

ਮਨੀਮਹੇਸ਼ ਯਾਤਰਾ ‘ਤੇ ਗਏ ਪੰਜਾਬ ਦੇ ਦੋ ਸ਼ਰਧਾਲੂਆਂ ਦੀ ਮੌਤ

ਸ਼ਿਮਲਾ – ਪਵਿੱਤਰ ਮਨੀਮਹੇਸ਼ ਯਾਤਰਾ ਦੌਰਾਨ ਪੰਜਾਬ ਦੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਗੌਰੀਕੁੰਡ ਵਿਚ ਸਾਹ ਲੈਣ ਵਿਚ ਤਕਲੀਫ਼ ਹੋਣ ਕਾਰਨ ਪਠਾਨਕੋਟ ਵਾਸੀ 53 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਰਨੈਲ ਸਿੰਘ ਵਾਸੀ ਵਲਸੂਹਾ ਫਰੀਦਨਗਰ ਪਠਾਨਕੋਟ ਵਜੋਂ ਹੋਈ ਹੈ।  ਮਾਊਂਟੇਨੀਅਰਿੰਗ ਇੰਸਟੀਚਿਊਟ ਦੀ ਟੀਮ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਭਰਮੌਰ ਪਹੁੰਚਾਇਆ, ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਜਾਣਕਾਰੀ ਅਨੁਸਾਰ ਪਠਾਨਕੋਟ ਦਾ ਰਹਿਣ ਵਾਲਾ ਜਰਨੈਲ ਸਿੰਘ ਐਤਵਾਰ ਨੂੰ ਪੰਜਾਬ ਤੋਂ ਆਪਣੇ ਦੋਸਤਾਂ ਨਾਲ ਮਨੀਮਹੇਸ਼ ਯਾਤਰਾ ‘ਤੇ ਆਇਆ ਹੋਇਆ ਸੀ।

ਐਤਵਾਰ ਦੇਰ ਰਾਤ ਗੌਰੀਕੁੰਡ ਪਹੁੰਚਣ ‘ਤੇ ਉਸ ਨੂੰ ਸਾਹ ਲੈਣ ‘ਚ ਤਕਲੀਫ਼ ਹੋਣ ਲੱਗੀ ਅਤੇ ਉਸ ਨੇ ਆਪਣੇ ਦੋਸਤਾਂ ਨੂੰ ਆਪਣੀ ਸਮੱਸਿਆ ਦੱਸੀ। ਦੋਸਤ ਉਸ ਨੂੰ ਨਜ਼ਦੀਕੀ ਸਿਹਤ ਕੇਂਦਰ ਲੈ ਗਏ। ਕੁਝ ਸਮੇਂ ਵਿਚ ਹੀ ਵਿਅਕਤੀ ਦੀ ਮੌਤ ਹੋ ਗਈ। ਬਚਾਅ ਟੀਮ ਸੋਮਵਾਰ ਸਵੇਰੇ ਲਾਸ਼ ਨੂੰ ਭਰਮੌਰ ਲੈ ਗਈ। ਮਨੀਮਹੇਸ਼ ਯਾਤਰਾ ਦੌਰਾਨ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਸਡੀਐਮ ਭਰਮੌਰ ਕੁਲਵੰਤ ਸਿੰਘ ਨੇ ਯਾਤਰਾ ਦੌਰਾਨ ਪੰਜਾਬ ਤੋਂ ਆਏ ਸ਼ਰਧਾਲੂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।

 

ਇਸ ਖ਼ਬਰ ਬਾਰੇ ਕੁਮੈਂਟ ਕਰੋ-